ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਤੇਰਾਚੀਨਾ ਵੱਲੋਂ ਤੀਜਾ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਧੂਮ-ਧਾਮ ਨਾਲ ਕਰਵਾਇਆ

08/18/2017 6:50:13 AM

ਰੋਮ ਇਟਲੀ (ਕੈਂਥ)— ਇਟਲੀ ਵਿੱਚ ਹਰ ਸਾਲ ਮਾਤਾ ਰਾਣੀ ਦੇ ਭਗਤਾਂ ਵੱਲੋਂ ਵਿਸ਼ਾਲ ਜਾਗਰਣ ਇਟਲੀ ਭਰ ਵਿੱਚ ਬਹੁਤ ਹੀ ਉਤਸਾਹ ਅਤੇ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਇਲਾਕੇ ਦੇ ਚਰਚਿਤ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਤੇਰਾਚੀਨਾ ਵੱਲੋਂ ਤੀਜਾ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਬੋਰਗੋ ਹਰਮਾਦਾ ਵਿਖੇ ਧੂਮ-ਧਾਮ ਨਾਲ ਕਰਵਾਇਆ ਗਿਆ, ਜਿਸ ਵਿੱਚ ਇਟਲੀ ਭਰ ਤੋਂ ਮਾਤਾ ਰਾਣੀ ਦੇ ਭਗਤਾਂ ਨੇ ਸ਼ਮੂਲੀਅਤ ਕੀਤੀ। ਜਾਗਰਣ ਵਾਲੇ ਦਿਨ ਪਹਿਲਾਂ ਸਭ ਸੰਗਤ ਵੱਲੋਂ ਸਮੂਹਕ ਤੌਰ ਹਵਨ ਕੀਤਾ ਗਿਆ। ਉਪਰੰਤ ਦੁਰਗਾ ਮਹਾਮਾਈ ਦਾ ਵਿਸ਼ਾਲ ਦਰਬਾਰ ਸਜਾਇਆ, ਜਿਸ ਵਿੱਚ ਇਟਲੀ ਦੀ ਪ੍ਰਸਿੱਧ ਭਜਨ ਮੰਡਲੀ ਹੈਪੀ ਵਿਚੈਂਸਾ ਨੇ ਭਗਵਤੀ ਮਾਂ ਦੀਆਂ ਭੇਟਾਂ ਨਾਲ ਸਾਰੇ ਦਰਬਾਰ ਨੂੰ ਭਗਤੀ ਰਸ ਵਿੱਚ ਝੂਮਣ ਲਾ ਦਿੱਤਾ। ਸਾਰਾ ਦਰਬਾਰ ਜੈ ਮਾਤਾ ਦੀ ਜੈ ਮਾਤਾ ਦੀ ਦੇ ਜੈਕਾਰਿਆ ਨਾਲ ਗੂੰਜ ਉੱਠਿਆ। ਸਾਰੀ ਰਾਤ ਚੱਲੇ ਇਸ ਵਿਸ਼ਾਲ ਭਗਵਤੀ ਜਾਗਰਣ ਉਪਰੰਤ ਸਵੇਰੇ 5 ਵਜੇ ਮਹਾਂ ਮਾਈ ਦੀ ਆਰਤੀ ਉਤਾਰੀ ਗਈ। ਇਸ ਤੀਜੇ ਵਿਸ਼ਾਲ ਭਗਵਤੀ ਜਾਗਰਣ ਮੌਕੇ ਮੰਦਿਰ ਵਿੱਚ ਮਾਂ ਦਾ ਆਸ਼ੀਰਵਾਦ ਲੈਣ ਸਭ ਸੰਗਤਾਂ ਲਈ ਮਾਂ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਭਗਵਤੀ ਜਾਗਰਣ ਵਿੱਚ ਭਾਰਤੀ ਅੰਬੈਸੀ ਰੋਮ ਦੇ ਉੱਚ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ। ਸਮਾਗਮ ਦੇ ਆਖਿਰ ਵਿੱਚ ਸਭ ਸੇਵਾਦਾਰਾਂ ਦਾ ਮੰਦਿਰ ਕਮੇਟੀ ਵੱਲੋਂ ਉਚੇਚੇ ਤੌਰ 'ਤੇ ਮਾਣ-ਸਨਮਾਨ ਵੀ ਕੀਤਾ ਗਿਆ।


Related News