ਸਾਬਕਾ ਐਡਲਟ ਸਟਾਰ ਖਲੀਫਾ ਨੇ ਇਸ ਖੇਡ ਨੂੰ ਦੱਸਿਆ ਸ਼ਰਮਨਾਕ, ਮਿਲਿਆ ਇਹ ਜਵਾਬ

12/11/2017 12:48:14 PM

ਨਿਊਯਾਰਕ (ਬਿਊਰੋ)— ਸਾਬਕਾ ਐਡਲਟ ਸਟਾਰ ਅਤੇ ਖੇਡ ਰਿਪੋਟਰ ਮਿਆ ਖਲੀਫਾ ਨੇ ਆਪਣੇ ਇਕ ਬਿਆਨ ਨਾਲ ਖੇਡ ਦੀ ਦੁਨੀਆ ਵਿਚ ਹਲਚਲ ਲਿਆ ਦਿੱਤੀ ਹੈ। ਉਨ੍ਹਾਂ ਨੇ ਪੇਸ਼ੇਵਰ ਕੁਸ਼ਤੀ (Proessional Wrestling) ਨੂੰ ਸ਼ਰਮਨਾਕ ਦੱਸਿਆ ਹੈ। 24 ਸਾਲਾ ਖਲੀਫਾ ਆਪਣੇ ਯੂ-ਟਿਊਬ ਸ਼ੋਅ ਵਿਚ ਯੂ. ਐੱਫ. ਸੀ. ਫਾਈਟਰ ਰੋਂਡਾ ਰੋਸੀ ਦੇ WWE ਵਿਚ ਜਾਣ ਨੂੰ ਲੈ ਕੇ ਦੱਸ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਇਹ ਬਿਆਨ ਦਿੱਤਾ। ਖਲੀਫਾ ਦੇ ਇਸ ਬਿਆਨ ਦਾ ਸਾਬਕਾ WWE Wrestler ਹੁਰੀਕੇਨ ਹੇਲਮ ਨੇ ਕਰਾਰਾ ਜਵਾਬ ਦਿੱਤਾ ਹੈ।
ਖਲੀਫਾ ਨੇ ਬਿਆਨ ਵਿਚ ਕਹੀ ਸੀ ਇਹ ਗੱਲ
ਖਲੀਫਾ ਨੇ ਕਿਹਾ ਸੀ ਕਿ ਇਸ ਖੇਡ ਵਿਚ ਰੋਂਡਾ ਦਾ ਕਰੀਅਰ ਖਤਮ ਹੋਣ ਵਾਲਾ ਹੈ। ਮੇਰੇ ਮਨ ਵਿਚ WWE ਲਈ ਕੋਈ ਸਨਮਾਨ ਨਹੀਂ ਹੈ ਕਿਉਂਕਿ ਇਹ ਅਸਲੀ ਖੇਡ ਨਹੀਂ ਹੈ। ਬਲਕਿ ਇਕ ਸ਼ਰਮਨਾਕ ਖੇਡ ਹੈ। ਹਾਲਾਂਕਿ ਉਨ੍ਹਾਂ ਦੇ ਕੋ-ਹੋਸਟ ਜਿਲਬਰਟ ਅਰੇਨਾਸ ਨੇ ਕਿਹਾ ਕਿ ਰੋਂਡਾ ਦਾ ਫੀਲਡ ਬਦਲਣਾ ਇਕ ਤੈਅ ਕਰੀਅਰ ਮੂਵ ਹੈ, ਜੋ ਫਾਇਦੇਮੰਦ ਹੋਵੇਗਾ।
ਇਸ 'ਤੇ ਖਲੀਫਾ ਨੇ ਕਿਹਾ ਇਹ ਸ਼ਰਮਨਾਕ ਵੀ ਹੈ। ਇਹ ਇਕ ਅਸਲੀ ਫਾਈਟ ਤੋਂ ਨਿਕਲ ਕੇ ਸੇਵੀਅਨ ਯੂਨੀਟਾਰਡ (ਡਰੈੱਸ) ਪਾ ਕੇ ਇਕ ਨਕਲੀ ਫਾਇਟ ਦਾ ਹਿੱਸਾ ਬਨਣਾ ਹੈ। ਖਲੀਫਾ ਵੱਲੋਂ ਸਪੋਰਟਸ ਗਰਲ 'ਤੇ ਇਸ ਤਰ੍ਹਾਂ ਕੀਤੇ ਸਿੱਧੇ ਕੁਮੈਂਟ ਦੀ ਪੂਰੀ ਦੁਨੀਆ ਵਿਚ ਆਲੋਚਨਾ ਹੋਈ। ਸਾਬਕਾ ਰੈਸਲਰ ਅਤੇ WWE ਪ੍ਰੋ ਸਟਾਰ ਹੁਰੀਕੇਨ ਹੇਲਮ ਨੇ ਇਸ ਬਿਆਨ ਦਾ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਹੈਲਮ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਮੈਂ ਇਸ ਗੱਲ ਨਾਲ ਦੁੱਖੀ ਨਹੀਂ ਕਿ ਇਕ ਸਾਬਕਾ ਐਡਲਟ ਸਟਾਰ ਪ੍ਰੋ ਰੈਸਲਿੰਗ ਦਾ ਸਨਮਾਨ ਨਹੀਂ ਕਰਦੀ। ਉਨ੍ਹਾਂ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੀ ਨਿੱਜੀ ਰਾਇ ਹੈ।

 


Related News