ਅਮਰੀਕਾ ਰਹਿੰਦੇ ਇਸ ਸ਼ਖਸ ਦੇ ਵਿਰਲੇ ਨੇ ਸ਼ੌਂਕ, ਲੋਕ ਕਹਿੰਦੇ ਨੇ ''ਡਰੈਗਨ ਮੈਨ''

06/27/2017 2:59:11 PM

ਕੋਲੋਰਾਡੋ— ਕਿਸੇ ਦੇਸ਼ ਦੀ ਫੌਜ ਕੋਲ ਟੈਂਕ ਤੇ ਗ੍ਰੇਨੇਡ ਲਾਂਚਰ ਹੋਣ ਦੀ ਹੱਲ ਤਾਂ ਸਮਝ 'ਚ ਆਉਂਦੀ ਹੈ ਪਰ ਕੋਈ ਆਮ ਵਿਅਕਤੀ ਇਹ ਸਭ ਰੱਖੇ, ਬਹੁਤ ਅਜੀਬ ਗੱਲ ਲੱਗਦੀ ਹੈ। ਕੋਲੋਰਾਡੋ ਨਿਵਾਸੀ ਮੇਲ ਬਰਨਸਟੀਨ ਅਮਰੀਕਾ 'ਚ ਸਭ ਤੋਂ ਵਧੇਰੇ ਹਥਿਆਰਾਂ ਵਾਲੇ ਵਿਅਕਤੀ ਦੇ ਰੂਪ 'ਚ ਮਸ਼ਹੂਰ ਹੋ ਗਏ ਹਨ। 

PunjabKesari
ਉਨ੍ਹਾਂ ਦਾ ਐੱਲ ਪਾਸੋ ਕਾਊਂਟੀ ਸਥਿਤ 260 ਏਕੜ 'ਚ ਫੈਲਿਆ ਘਰ ਆਪਣੇ-ਆਪ 'ਚ ਫੌਜੀ ਮਿਊਜ਼ੀਅਮ ਹੈ। ਇੱਥੇ ਉਨ੍ਹਾਂ ਕੋਲ 200 ਮਸ਼ੀਨ ਗਨਜ਼, 80 ਫੌਜੀ ਵਾਹਨ, ਟੈਂਕ ਅਤੇ ਅਣਗਣਿਤ ਗ੍ਰੇਨੇਡ ਲਾਂਚਰ ਦਾ ਭੰਡਾਰ ਹੈ। ਇੱਥੇ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਵੀਅਤਨਾਮ ਯੁੱਧ ਤਕ ਦੇ ਹਥਿਆਰ ਰੱਖੇ ਹਨ। 

PunjabKesari
ਜੇਕਰ ਤੁਸੀਂ ਇਨ੍ਹਾਂ ਹਥਿਆਰਾਂ ਨੂੰ ਦੇਖਣਾ ਚਾਹੋ ਤਾਂ ਪੂਰੇ ਦੋ ਘੰਟੇ ਲੱਗਦੇ ਹਨ। 71 ਸਾਲਾ ਬਰਨਸਟੀਨ ਨੂੰ ਬੰਦੂਕਾਂ ਨਾਲ ਇੰਨਾ ਪਿਆਰ ਹੈ ਕਿ ਉਨ੍ਹਾਂ ਦੇ ਬੈੱਡਰੂਮ ਦੀਆਂ ਕੰਧਾਂ 'ਤੇ ਵੀ ਸੈਂਕੜੇ ਹਥਿਆਰ ਸਜੇ ਹੋਏ ਹਨ। PunjabKesari

ਉਨ੍ਹਾਂ ਨੇ ਆਪਣੀ ਹਰਲੇ ਡੈਵਿਡਸਨ ਬਾਈਕ ਵੀ ਡਰੈਗਨ ਵਾਂਗ ਸਜਾਇਆ ਹੈ। ਇਸ ਲਈ ਉਸ ਨੂੰ 'ਡਰੈਗਨ ਮੈਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬਰਨਸਟੀਨ ਦੇ ਇਸ ਭੰਡਾਰ ਦੀ ਕੀਮਤ 64 ਕਰੋੜ ਰੁਪਏ ਦੱਸੀ ਗਈ ਹੈ। 
 


Related News