ਲਾਪਤਾ ਭਾਰਤੀ ਬੱਚੀ ਦੇ ਮਾਪੇ ਅਧਿਕਾਰੀਆਂ ਤੋਂ ਕਰਨਗੇ ਆਪਣੇ ਦੂਜੇ ਬੱਚੇ ਦੀ ਮੰਗ

10/22/2017 6:37:19 PM

ਹਿਊਸਟਨ (ਭਾਸ਼ਾ)— ਗੋਦ ਲਈ ਗਈ 3 ਸਾਲ ਦੀ ਲਾਪਤਾ ਭਾਰਤੀ ਬੱਚੀ ਦੇ ਭਾਰਤੀ ਮੂਲ ਦੇ ਅਮਰੀਕੀ ਮਾਤਾ-ਪਿਤਾ ਦੇ ਕੱਲ ਭਾਵ ਸੋਮਵਾਰ ਨੂੰ ਅਦਾਲਤ 'ਚ ਪੇਸ਼ ਹੋਣ ਦੀ ਉਮੀਦ ਹੈ। ਦਰਅਸਲ ਉਹ ਲੋਕ ਆਪਣੇ ਦੂਜੇ ਬੱਚੇ ਨੂੰ ਵਾਪਸ ਲੈਣਾ ਚਾਹੁੰਦੇ ਹਨ। ਅਮਰੀਕੀ ਮੀਡੀਆ 'ਚ ਆਈ ਖ਼ਬਰ ਵਿਚ ਇਹ ਦਾਅਵਾ ਕੀਤਾ ਗਿਆ। ਇਕ ਅੰਗਰੇਜ਼ੀ ਅਖਬਾਰ ਦੀ ਖ਼ਬਰ ਮੁਤਾਬਕ ਸ਼ੇਰਿਨ ਮੈਥਿਊਜ਼ ਨਾਂ ਦੀ ਬੱਚੀ ਆਪਣੇ ਘਰ ਤੋਂ ਦੋ ਹਫਤੇ ਪਹਿਲਾਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਈ ਸੀ। ਇਸ ਤੋਂ ਬਾਅਦ ਬਾਲ ਸੁਰੱਖਿਆ ਸੇਵਾ ਨੇ ਪਿਤਾ ਵੇਸਲੇ ਮੈਥਿਊਜ਼ ਅਤੇ ਸਿਨੀ ਮੈਥਿਊਜ਼ ਦੀ 4 ਸਾਲਾ ਔਲਾਦ ਨੂੰ ਉਨ੍ਹਾਂ ਦੇ ਘਰ ਤੋਂ ਦੂਜੀ ਥਾਂ ਭੇਜ ਦਿੱਤਾ ਸੀ। 
ਬਾਲ ਸੁਰੱਖਿਆ ਸੇਵਾ ਨੇ ਦੱਸਿਆ ਕਿ ਇਹ ਇਕ ਸੁਰੱਖਿਆ ਸੁਣਵਾਈ ਹੈ ਕਿਉਂਕਿ ਮਾਤਾ-ਪਿਤਾ ਨੇ ਜੱਜ ਤੋਂ ਆਪਣੀ ਜੈਵਿਕ ਬੇਟੀ ਨੂੰ ਟੈਕਸਾਸ ਸਥਿਤ ਰਿਚਰਡਸਨ ਸਿਟੀ ਵਾਪਸ ਲੈ ਜਾਣ ਇਜਾਜ਼ਤ ਮੰਗੀ ਹੈ। 
ਜ਼ਿਕਰਯੋਗ ਹੈ ਕਿ ਵੇਸਲੇ ਮੈਥਿਊਜ਼ ਨੂੰ ਬੱਚੇ ਨੂੰ ਜ਼ੋਖਮ ਵਿਚ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਗੋਦ ਲਈ ਬੇਟੀ ਸ਼ੇਰਿਨ ਨੂੰ 7 ਅਕਤੂਬਰ ਨੂੰ ਸਵੇਰੇ 3 ਵਜੇ ਘਰ ਤੋਂ ਬਾਹਰ ਇਕੱਲੇ ਛੱਡ ਦਿੱਤਾ ਸੀ। ਵੇਸਲੇ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਸ਼ੇਰਿਨ ਨੂੰ ਆਪਣੇ ਘਰ ਤੋਂ ਕਰੀਬ 100 ਫੁੱਟ ਦੂਰ ਇਕ ਦਰਖਤ ਕੋਲ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਸੀ। ਦਰਅਸਲ ਬੱਚੀ ਨੇ ਦੁੱਧ ਪੀਣ ਤੋਂ ਮਨਾ ਕਰ ਦਿੱਤਾ। ਕਰੀਬ 15 ਮਿੰਟ ਬਾਅਦ ਜਦੋਂ ਉਹ ਉਸ ਨੂੰ ਦੇਖਣ ਗਏ ਤਾਂ ਉਹ ਲਾਪਤਾ ਸੀ।


Related News