ਅਕਤੂਬਰ ਤਕ ਪੂਰੀ ਹੋਵੇਗੀ ਬ੍ਰੈਗਜ਼ਿਟ ਲਈ ਗੱਲਬਾਤ ਦੀ ਅਗਲੀ ਪ੍ਰਕਿਰਿਆ

08/17/2017 7:01:19 PM

ਲੰਡਨ— ਬ੍ਰਿਟੇਨ ਦੇ ਯੂਰੋਪੀਅਨ ਸੰਘ ਤੋਂ ਵੱਖ ਹੋਣ ਦੀ ਪ੍ਰਕਿਰਿਆ 'ਬ੍ਰੈਗਜ਼ਿਟ' ਨੂੰ ਅਗੇ ਵੱਧਣ ਲਈ ਅਗਲੇ ਪੜਾਅ ਦੀ ਜ਼ਰੂਰੀ ਗੱਲਬਾਤ ਨੂੰ ਅਕਤੂਬਰ ਤਕ ਪੂਰਾ ਕੀਤੇ ਜਾਣ ਦੀ ਉਮੀਦ ਹੈ। ਬ੍ਰਿਟੇਨ ਦੇ ਬ੍ਰੈਗਜ਼ਿਟ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬ੍ਰਿਟੇਨ ਦੇ ਸਕਾਈ ਨਿਊਜ਼ ਚੈਨਲ ਨੇ ਸੂਤਰਾਂ ਵਲੋਂ ਦੱਸਿਆ ਕਿ ਦੋਹਾਂ ਪੱਖਾਂ ਵਲੋਂ ਬ੍ਰੈਗਜ਼ਿਟ ਤੋਂ ਬਾਅਦ ਦੀ ਸਥਿਤੀ 'ਤੇ ਚਰਚਾ ਦਸੰਬਰ ਤੋਂ ਬਾਅਦ ਹੋਵੇਗੀ। ਯੂਰੋਪੀਅਨ ਸੰਘ ਨੇ ਪਹਿਲੇ ਪੜਾਅ ਦੀ ਪ੍ਰੀਕੀਆ ਦੇ ਪੂਰੇ ਹੋਣ 'ਤੇ ਬਲ ਦਿੰਦੇ ਹੋਏ ਇਸ ਨੂੰ ਜ਼ਰੂਰੀ ਦੱਸਿਆ ਹੈ। ਸਰਕਾਰੀ ਕਰਮਚਾਰੀ ਬ੍ਰੈਗਜ਼ਿਟ ਦੇ ਲਈ ਅਗਲੇ ਪੜਾਅ ਦੀ ਪ੍ਰਕਿਰਿਆ ਨੂੰ ਅਗੇ ਵਧਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ। ਬ੍ਰੈਗਜ਼ਿਟ ਵਿਭਾਗ ਦੇ ਇਕ ਬੁਲਾਰੇ ਨੇ ਇਕ ਬਿਆਨ ਜਾਰੀ ਕਰ ਇਹ ਜਾਣਕਾਰੀ ਦਿੱਤੀ।


Related News