ਬੀਚ 'ਤੇ ਮਿਲੀ ਇਹ ਰਹੱਸਮਈ ਚੀਜ਼, ਪਹਿਚਾਣ ਨੂੰ ਲੈ ਕੇ ਇੰਟਰਨੈੱਟ 'ਤੇ ਛਿੜੀ ਬਹਿਸ

06/26/2017 2:21:42 PM

ਸਿਡਨੀ— ਦੁਨੀਆ ਭਰ 'ਚ ਸਮੁੰਦਰ ਕੰਢੇ ਜਾਂ ਫਿਰ ਬੀਚ 'ਤੇ ਅਕਸਰ ਕਈ ਅਜਿਹੀਆਂ ਰਹੱਸਮਈ ਚੀਜ਼ਾਂ ਜਾਂ ਜੀਵ ਮਿਲਦੇ ਰਹਿੰਦੇ ਹਨ, ਜੋ ਕਾਫੀ ਚਰਚਾ 'ਚ ਰਹਿੰਦੇ ਹਨ। ਹਾਲਾਂਕਿ ਕਈ ਵਾਰੀ ਇਨ੍ਹਾਂ ਦਾ ਭੇਤ ਪਤਾ ਚੱਲ ਜਾਂਦਾ ਹੈ ਤਾਂ ਕਈ ਵਾਰੀ ਕੁਝ ਚੀਜ਼ਾਂ ਦੀ ਪਹਿਚਾਣ ਹੀ ਨਹੀਂ ਹੋ ਪਾਉਂਦੀ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਆਸਟ੍ਰੇਲੀਆ ਦੇ ਕਵੀਸਲੈਂਡ 'ਚ, ਜਿੱਥੇ ਬੀਚ 'ਤੇ ਇਕ ਅਜਿਹੀ ਚੀਜ਼ ਦੇਖੀ ਗਈ ਹੈ, ਜਿਸ ਨੂੰ ਲੈ ਕੇ ਇੰਟਰਨੈੱਟ 'ਤੇ ਬਹਿਸ ਛਿੜੀ ਹੋਈ ਹੈ। ਇਹ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਹੈ।
1. ਮੈਟ ਡਰੂਕ(Matt Druce) ਨਾਂ ਦੇ ਵਿਅਕਤੀ ਨੇ ਫੇਸਬੁੱਕ ਪੇਜ(Sunshine Coast Community Board) 'ਤੇ ਐਤਵਰ ਨੂੰ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ।
2. ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮੈਟ ਨੇ ਲਿਖਿਆ ਕਿ ਕਵੀਸਲੈਂਡ ਬੀਚ 'ਤੇ ਮੈਨੂੰ ਇਹ ਚੀਜ਼ ਦਿੱਸੀ।
3. ਉਸ ਮੁਤਾਬਕ ਇਹ ਚੀਜ਼ ਕਿਸੇ ਕੀੜੇ ਦੀ ਤਰ੍ਹਾਂ ਲੱਗਦੀ ਹੈ, ਜੋ ਰੇਤ ਨਾਲ ਬਣਿਆ ਜਾਪਦਾ ਹੈ।
4. ਪਰ ਅਸਲ 'ਚ ਇਸ ਦੀ ਸੱਚਾਈ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। 
5. ਫੇਸਬੁੱਕ 'ਤੇ ਇਸ ਤਸਵੀਰ ਨੂੰ ਦੇਖ ਕੇ ਕਈ ਲੋਕਾਂ ਨੇ ਇਸ 'ਤੇ ਕਮੈਂਟ ਵੀ ਕੀਤੇ ਹਨ।
6. ਇਕ ਯੂਜ਼ਰ ਮੁਤਾਬਕ ਉਸ ਨੇ ਆਪਣੀ ਜਿੰਦਗੀ 'ਚ ਇਸ ਤਰ੍ਹਾਂ ਦੀ ਚੀਜ਼ ਕਦੇ ਨਹੀਂ ਦੇਖੀ। ਉੱਥੇ ਇਕ ਹੋਰ ਯੂਜ਼ਰ ਦਾ ਕਹਿਣਾ ਸੀ ਕਿ ਦਿੱਸਣ 'ਚ ਇਹ ਕਿਸੇ ਵੱਡੀ ਪੰਛੀ ਦਾ ਮਲ ਲੱਗਦਾ ਹੈ। ਹਾਲਾਂਕਿ ਇਕ ਯੂਜ਼ਰ ਨੇ ਕਿਹਾ ਕਿ ਪੰਛੀ ਦਾ ਮਲ ਤਾਂ ਸਾਫ ਰੰਗ ਦਾ ਹੁੰਦਾ ਹੈ ਇਸ ਲਈ ਇਹ ਉਹ ਚੀਜ਼ ਨਹੀਂ ਹੈ।
7. ਇਕ ਯੂਜ਼ਰ ਮੁਤਾਬਕ ਇਹ ਕੀੜੇ ਦਾ ਮਲ ਲੱਗਦਾ ਹੈ, ਜਦਕਿ ਕੁਝ ਸੋਸ਼ਲ ਸਾਈਟਸ ਦੇ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਸਮੁੰਦਰੀ ਕੱਛੂਕੰਮੇ ਦੀ ਤਰ੍ਹਾਂ ਲੱਗਦਾ ਹੈ।
8. ਇਸ ਅਜੀਬ ਚੀਜ਼ ਦੀ ਸੱਚਾਈ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ।


Related News