ਲੋਕਾਂ ਦੀ ਖੁਦਗਰਜ਼ੀ ਕਾਰਨ ਗਈ ਇਸ 'ਬੇਬੀ ਡਾਲਫਿਨ' ਦੀ ਜਾਨ ( ਦੇਖੋ ਤਸਵੀਰਾਂ )

08/18/2017 9:43:24 AM

ਮੈਡਰਿਡ— ਦੱਖਣੀ ਸਪੇਨ ਵਿਚ ਫੋਟੋ ਦੀ ਚਾਹਤ ਵਿਚ ਇਕ ਬੇਬੀ ਦੀ ਜਾਨ ਚੱਲੀ ਗਈ। ਦਰਅਸਲ ਇੱਥੇ ਯਾਤਰੀਆਂ ਦੇ ਘਰ ਜਾਣ ਤੋਂ ਬਾਅਦ ਇਕ ਬੇਬੀ ਡਾਲਫਿਨ ਦੀ ਮੌਤ ਹੋ ਗਈ। ਫੀਮੇਲ ਬੇਬੀ ਡਾਲਫਿਨ ਹੁਣ ਵੀ ਸਤਨਪਾਨ ਦੀ ਉਮਰ ਵਿਚ ਸੀ। ਉਹ ਯਾਤਰੀਆਂ ਦੀ ਭੀੜ ਦੇ ਵਿਚ ਆਪਣੀ ਮਾਂ ਕੋਲੋ ਵੱਖ ਹੋ ਗਈ ਸੀ। ਧਿਆਨ ਯੋਗ ਹੈ ਕਿ ਮੋਜਕਰ ਬੀਚ 'ਤੇ 11 ਅਗਸਤ ਨੂੰ ਭਾਰੀ ਗਿਣਤੀ ਵਿਚ ਯਾਤਰੀ ਮੌਜ਼ੂਦ ਸਨ। 
ਇਕਵਿਨੈਕ ਨਾਮ ਦੇ ਇਕ ਸਥਾਨਕ ਐਨਜੀਓ ਨੇ ਕਿਹਾ ਕਿ ਅਣਗਿਣਤ ਲੋਕ ਡਾਲਫਿਨ ਦੇ ਬੇਬੀ ਨਾਲ ਫੋਟੋ ਖਿਚਵਾਉਣ ਲਈ ਆ ਗਏ ਸਨ। ਕਿਹਾ ਜਾਂਦਾ ਹੈ ਕਿ ਡਾਲਫਿਨ ਉਸ ਸਮੇਂ ਬਹੁਤ ਜ਼ਿਆਦਾ ਤਨਾਅ ਵਿਚ ਆ ਜਾਂਦੀ ਹੈ। ਜਦੋਂ ਭਾਰੀ ਗਿਣਤੀ ਵਿਚ ਲੋਕ ਉਸ ਦੇ ਕੋਲ ਆ ਜਾਂਦੇ ਹਨ। ਐਨਜੀਓ ਨੇ ਕਿਹਾ ਕਿ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਡਾਲਫਿਨ ਨੂੰ ਠੀਕ ਤਰ੍ਹਾਂ ਕਿਵੇਂ ਨਿਅੰਤਰਿਤ ਕੀਤਾ ਜਾਵੇ। ਕਈ ਲੋਕਾਂ ਨੇ ਉਸ ਨੂੰ ਗੋਲ ਘੇਰੇ ਵਿਚ ਬੰਦ ਕਰ ਲਿਆ ਸੀ ਅਤੇ ਕੋਈ ਵਿਅਕਤੀ ਉਸ ਦੀ ਪਿੱਠ 'ਤੇ ਹੱਥ ਮਾਰ ਰਿਹੇ ਸਨ । ਸੰਗਠਨ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਇਸ ਘਟਨਾ ਨੇ ਇਕ ਵਾਰ ਫਿਰ ਤੋਂ ਸਾਫ਼ ਕਰ ਦਿੱਤਾ ਹੈ ਕਿ ਇੰਸਾਨ ਜ਼ਿਆਦਾ ਬੇਸਮਝ ਪ੍ਰਜਾਤੀ ਹੈ। ਇੰਸਾਨ ਖੁੱਦਗਰਜ਼ੀ ਕਾਰਨ ਹੀ ਕਈ ਪ੍ਰਾਣੀ ਇਕੱਲੇ, ਭੁੱਖੇ, ਡਰੇ-ਸਹਮੇ ਅਤੇ ਆਪਣੀ ਮਾਂ ਤੋਂ ਬਿਨਾਂ ਰਹਿਣ ਨੂੰ ਮਜਬੂਰ ਹੋ ਗਏ ਹਨ। ਤੁਸੀ ਬਸ ਇਕ ਫੋਟੋ ਖਿਚਵਾਉਣਾ ਚਾਹੁੰਦੇ ਸੀ ਫਿਰ ਭਲਾ ਹੀ ਜੀਵ ਤਨਾਅ ਵਿਚ ਮਰ ਕਿਉਂ ਨਹੀਂ ਜਾਵੇ। ਸਮੁੰਦਰੀ ਸੁੱਰਖਿਆ ਗਾਰਡ ਇਸ ਤੋਂ ਪਹਿਲਾਂ ਕਿ ਕੁਝ ਕਰ ਪਾਉਂਦੇ ਬੇਬੀ ਡਾਲਫਿਨ ਦੀ ਮੌਤ ਹੋ ਚੁੱਕੀ ਸੀ। ਐਨਜੀਓ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਯਾਤਰੀਆਂ ਨੇ ਉਸ ਨੂੰ ਛੂਇਆ, ਉਹ ਮੌਤ ਦਾ ਕਾਰਨ ਨਹੀਂ ਸਨ।


Related News