ਹੈਲੀਫੈਕਸ 'ਚ ਕੱਢੀ ਗਈ ਪਰੇਡ, ਪ੍ਰਧਾਨ ਮੰਤਰੀ ਟਰੂਡੋ ਨੇ ਵੀ ਲਿਆ ਹਿੱਸਾ

07/23/2017 3:04:43 PM

ਹੈਲੀਫੈਕਸ— ਕੈਨੇਡਾ 'ਚ ਸ਼ਨੀਵਾਰ ਨੂੰ 'ਹੈਲੀਫੈਕਸ ਗੇਅ ਪਰੇਡ' ਕੱਢੀ ਗਈ ਜਿਸ 'ਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਸ਼ਿਰਕਤ ਕੀਤੀ। ਟਰੂਡੋ ਨੇ ਹਲਕੀ ਗੁਲਾਬੀ ਰੰਗ ਦੀ ਕਮੀਜ਼ ਪਹਿਨੀ ਹੋਈ ਸੀ। ਲੋਕ ਖੁਸ਼ੀ 'ਚ ਚੀਕਾਂ ਮਾਰ ਰਹੇ ਸਨ ਅਤੇ ਟਰੂਡੋ ਹੱਥ ਹਿਲਾ ਕੇ ਸਭ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਦੀ ਪਤਨੀ ਸੋਫੀ ਵੀ ਉਨ੍ਹਾਂ ਦੇ ਨਾਲ ਸੀ। ਟਰੂਡੋ ਹੱਥ ਹਿਲਾ-ਹਿਲਾ ਕੇ ਸਭ ਨੂੰ 'ਹੈਪੀ ਪ੍ਰਾਈਡ' ਕਹਿ ਰਹੇ ਸਨ। 

PunjabKesari

PunjabKesari
ਹਜ਼ਾਰਾਂ ਲੋਕ ਟਰੂਡੋ ਨਾਲ ਸੈਲਫੀ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਇਕ ਛੋਟੀ ਬੱਚੀ ਉਨ੍ਹਾਂ ਨਾਲ ਹੱਥ ਮਿਲਾਉਣ ਆਈ, ਜਿਸ ਨਾਲ ਉਨ੍ਹਾਂ ਨੇ ਤਸਵੀਰ ਵੀ ਖਿਚਵਾਈ। ਇਸ ਤੋਂ ਪਹਿਲਾਂ ਵੀ ਟਰੂਡੋ ਸਮਲਿੰਗੀ ਅਤੇ ਗੇਅ ਭਾਈਚਾਰੇ ਦੇ ਲੋਕਾਂ ਲਈ ਪਰੇਡ 'ਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਦੇ ਹੱਕਾਂ ਲਈ ਅੱਗੇ ਆਉਂਦੇ ਰਹੇ ਹਨ। ਟਰੂਡੋ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਇਸ ਪਰੇਡ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਹੋਈ ਹੈ।


Related News