''ਦਿ ਗ੍ਰੇਟ ਬ੍ਰਿਟਿਸ਼ ਬੇਕ ਆਫ'' ਸ਼ੋਅ ''ਚ ''ਸਿੰਘ'' ਦੀ ਧਮਾਲ, ਵਿਲੱਖਣ ਅੰਦਾਜ਼ ''ਚ ਕਰਦਾ ਹੈ ਕਮਾਲ (ਦੇਖੋ ਤਸਵੀਰਾਂ)

08/24/2016 1:40:39 PM

ਲੰਡਨ— ''ਦਿ ਗ੍ਰੇਟ ਬ੍ਰਿਟਿਸ਼ ਬੇਕ ਆਫ ਸ਼ੋਅ'' ਬ੍ਰਿਟੇਨ ਦਾ ਪ੍ਰਸਿੱਧ ਕੁਕਿੰਗ ਸ਼ੋਅ ਹੈ ਅਤੇ ਇਸ ਵਾਰ ਇਸ ਸ਼ੋਅ ਦੀ ਸ਼ਾਨ ਬਣਨ ਜਾ ਰਿਹਾ ਹੈ ਕਿ ਇਕ ਸਿੰਘ, ਜੋ ਹੈ ਵਿਲੱਖਣਤਾ ਦਾ ਕਿੰਗ। ਜੀ ਹਾਂ, ਬੇਕਿੰਗ ਨਾਲ ਸੰਬੰਧਤ ਇਸ ਸ਼ੋਅ ਵਿਚ ਰਵ ਬਾਂਸਲ ਇਕ ਵੱਖਰੇ ਅੰਦਾਜ਼ ਨਾਲ ਬੇਕਿੰਗ ਯਾਨੀ ਕਿ ਕੇਕ ਅਤੇ ਪੈਸਟ੍ਰੀਜ਼, ਕੱਪ ਕੇਕ ਅਤੇ ਬਰਾਊਨੀਜ਼ ਆਦਿ ਬਣਾਉਂਦੇ ਹੋਏ ਨਜ਼ਰ ਆਵੇਗਾ। ਰਵ ਬਾਂਸਲ ਦੀ ਖਾਸੀਅਤ ਇਹ ਹੈ ਕਿ ਉਹ ਬੇਕਿੰਗ ਲਈ ਅੰਡੇ, ਮੀਟ ਜਾਂ ਕਿਸੇ ਹੋਰ ਡੇਅਰੀ ਪ੍ਰੋਡਕਟ ਦੀ ਵਰਤੋਂ ਨਹੀਂ ਕਰਦੇ। ਉਹ ਬਿਨਾਂ ਅੰਡਿਆਂ ਤੋਂ ਕੇਕ, ਪੇਸਟ੍ਰੀਜ਼ ਆਦਿ ਬੇਕ ਕਰਨ ਵਿਚ ਮਾਹਰ ਹਨ। ਹੁਣ ਇਹ ਕਮਾਲ ਉਹ ਸ਼ੋਅ ਕਿਵੇਂ ਕਰਦੇ ਹਨ ਅਤੇ ਜੱਜਾਂ ਨੂੰ ਕਿਵੇਂ ਖੁਸ਼ ਕਰ ਪਾਉਂਦੇ ਹਨ, ਇਹ ਦੇਖਣਾ ਬਹੁਤ ਮਜ਼ੇਦਾਰ ਰਹੇਗਾ। 
28 ਸਾਲਾ ਰਵ ਇੰਗਲੈਂਡ ਦੇ ਕੈਂਟ ਵਿਚ ਰਹਿੰਦਾ ਹੈ ਅਤੇ ਇਕ ਸਿੱਖ ਪਰਿਵਾਰ ਵਿਚ ਉਸ ਦਾ ਪਾਲਣ-ਪੋਸ਼ਣ ਹੋਇਆ ਹੈ। ਸ਼ੋਅ ਵਿਚ ਰਵ ਪਹਿਲਾਂ ਅਜਿਹਾ ਸ਼ੈੱਫ ਹੋਵੇਗਾ, ਜੋ ਬਿਨਾਂ ਡੇਅਰੀ ਪ੍ਰੋਡਕਟਾਂ ਅਤੇ ਅੰਡਿਆਂ ਤੋਂ ਬੇਕਿੰਗ ਕਰਦਾ ਦਿਖਾਈ ਦੇਵੇਗਾ। ਰਵ ਦਾ ਕਹਿਣਾ ਹੈ ਕਿ ਪੰਜਾਬੀ ਪਰਿਵਾਰ ''ਚੋਂ ਹੋਣ ਕਰਕੇ ਖਾਣਾ ਅਤੇ ਪਕਾਉਣਾ ਉਸ ਦਾ ਜਨੂੰਨ ਹੈ। ਅੱਜ ਦੇ ਸਮੇਂ ਵਿਚ ਜਿੱਥੇ ਕਈ ਲੋਕ ਸ਼ਾਕਾਹਾਰੀ ਹਨ ਪਰ ਕੇਕ ਅਤੇ ਪੈਸਟ੍ਰੀਜ਼ ਆਦਿ ਦਾ ਮਜ਼ਾ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਰਵ ਬਾਂਸਲ ਦੀਆਂ ਰੈਸਿਪੀਜ਼ ਵਰਦਾਨ ਹਨ। ਟਵਿੱਟਰ ''ਤੇ ਰਵ ਬਾਂਸਲ ਨੂੰ ਸ਼ਾਕਹਾਰੀ ਭੋਜਨ ਦੇ ਸ਼ੌਕੀਨ ਕਾਫੀ ਪਸੰਦ ਕਰਦੇ ਹਨ। ਹੁਣ ਇਹ ਦੇਖਣਾ ਖਾਸ ਹੋਵੇਗਾ ਕਿ ਰਵ ਸ਼ੋਅ ਵਿਚ ਆਪਣੀ ਸ਼ਾਕਾਹਾਰੀ ਬੇਕਿੰਗ ਦਾ ਜਾਦੂ ਚਲਾ ਪਾਉਂਦੇ ਹਨ ਜਾਂ ਨਹੀਂ।

Kulvinder Mahi

News Editor

Related News