ਫੇਸਬੁੱਕ ਅਤੇ ਟਵਿੱਟਰ ਦੀ ਵਰਤੋਂ ''ਤੇ ਇਸ ਤਰ੍ਹਾਂ ਸ਼ਿਕੰਜਾ ਕੱਸ ਰਿਹੈ ਬ੍ਰਿਟੇਨ

12/11/2017 10:56:30 AM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਨੌਜਵਾਨਾਂ ਲਈ ਫੇਸਬੁੱਕ ਅਤੇ ਟਵਿੱਟਰ ਜਿਹੀਆਂ ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਨੂੰ ਲੈ ਕੇ ਸਰਕਾਰ ਨੇ ਸ਼ਿਕੰਜਾ ਕੱਸ ਦਿੱਤਾ ਹੈ। ਬ੍ਰਿਟੇਨ ਵਿਚ ਫੇਸਬੁੱਕ ਅਤੇ ਟਵਿੱਟਰ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਵਰਤਣ ਵਾਲੇ ਨੌਜਵਾਨਾਂ ਲਈ ਮੌਜੂਦਾ ਸਮੱਗਰੀ ਦੇ ਨਿਊਨਤਮ ਮਾਨਕ ਤੈਅ ਕੀਤੇ ਜਾਣਗੇ। 'ਦ ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ ਮੰਤਰੀਆਂ ਨੇ ਬੱਚਿਆਂ ਦੀਆਂ ਚੈਰੀਟੇਬਲ ਸੰਸਥਾਵਾਂ ਨਾਲ ਮਿਲ ਕੇ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਕਾਰਨ ਫੇਸਬੁੱਕ ਅਤੇ ਟਵਿੱਟਰ ਨੂੰ ਆਪਣੀ ਵੈਬਸਾਈਟਾਂ ਨੂੰ ਨੌਜਵਾਨ ਯੂਜ਼ਰਸ ਮੁਤਾਬਕ ਬਦਲਣਾ ਹੋਵੇਗਾ। 
ਰਿਪੋਰਟ ਮੁਤਾਬਕ ਸਰਕਾਰ ਸੋਸ਼ਲ ਸਾਈਟਾਂ ਦੇ ਡਿਜ਼ਾਈਨ ਨੂੰ ਉਮਰ ਮੁਤਾਬਕ ਉਚਿਤ ਬਣਾਉਣ ਲਈ ਨਿਊਨਤਮ ਮਾਨਕ ਨਿਰਧਾਰਿਤ ਕਰੇਗੀ ਅਤੇ ਇਸ ਲਈ ਉਹ ਕਾਨੂੰਨ ਬਣਾਏਗੀ। ਨਿਯਮਾਂ ਦਾ ਪਾਲਨ ਕਰਨ ਵਿਚ ਅਸਫਲ ਰਹਿਣ ਵਾਲੀਆਂ ਕੰਪਨੀਆਂ 'ਤੇ ਭਾਰੀ ਜੁਰਮਾਨੇ ਲਗਾਏ ਜਾਣ ਦੀ ਸੰਭਾਵਨਾ ਹੈ।
ਬ੍ਰਿਟੇਨ ਦੇ ਸਿਹਤ ਮੰਤਰੀ ਜੇਰੇਮੀ ਹੰਟ ਨੇ ਫੇਸਬੁੱਕ ਨੂੰ ਆਪਣੇ ਬੱਚਿਆਂ ਤੋਂ ਦੂਰ ਰਹਿਣ ਲਈ ਕਿਹਾ। ਇਸ ਦੇ ਤਿੰਨ ਦਿਨ ਬਾਅਦ ਇਹ ਕਦਮ ਚੁੱਕਿਆ ਗਿਆ। ਜੇਰੇਮੀ ਹੰਟ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬੀਤੇ ਹਫਤੇ ਫੇਸਬੁੱਕ ਵੱਲੋਂ ਲਾਂਚ ਕੀਤੇ ਗਏ ਮੈਸੇਂਜਰ ਵਿਰੁੱਧ ਬੋਲ ਰਹੇ ਸਨ। ਇਹ ਮੈਸੇਂਜਰ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਵੀਡੀਓ ਚੈਟ ਅਤੇ ਮੈਸੇਜ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਹੰਟ ਨੇ ਟਵੀਟ ਕੀਤਾ,''ਫੇਸਬੁੱਕ ਨੇ ਮੈਨੂੰ ਦੱਸਿਆ ਸੀ ਕਿ ਉਹ ਆਪਣੇ ਉਤਪਾਦ ਦੀ ਛੋਟੀ ਮਿਆਦ ਦੀ ਵਰਤੋਂ ਨੂੰ ਰੋਕਣ ਲਈ ਨਵੇਂ ਤਰੀਕਿਆਂ ਨਾਲ ਵਾਪਸ ਆਵੇਗੀ ਪਰ ਇਸ ਦੀ ਥਾਂ ਇਹ ਛੋਟੇ ਬੱਚਿਆਂ ਨੂੰ ਸਰਗਰਮੀ ਨਾਲ ਨਿਸ਼ਾਨਾ ਬਣਾ ਰਿਹਾ ਹੈ। ਮੇਰੇ ਬੱਚਿਆਂ ਤੋਂ ਦੂਰ ਰਹੋ-ਫੇਸਬੁੱਕ ਹੋਰ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰੋ।''


Related News