ਰੇਸ ''ਚ ਹਾਰਿਆ ਕੁੱਤਾ ਮਾਲਕ ਨੇ ਕੁੱਟ-ਕੁੱਟ ਦਿੱਤਾ ਮਾਰ, ਫਿਰ ਖਾਦਾ ਮੀਟ

12/08/2017 6:06:46 AM

ਬੀਜ਼ਿੰਗ — ਚੀਨ ਦੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਕੁੱਟ-ਕੁੱਟ ਕੇ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਰੇਸ 'ਚ ਹਾਰ ਗਿਆ ਸੀ। ਵਿਅਕਤੀ ਨੇ ਕੁੱਤੇ ਨੂੰ ਜ਼ਿਆਦਾ ਪੈਸੇ ਦੇ ਕੇ ਖਰੀਦਿਆ ਸੀ। ਉਸ ਨੂੰ ਉਮੀਦ ਸੀ ਕਿ ਰੇਸ 'ਚ ਉਹ ਕੁੱਤਾ ਜਿੱਤ ਕੇ ਉਸ ਲਈ ਕਾਫੀ ਪੈਸੇ ਜਿੱਤੇਗਾ।
ਇਸ ਉਮੀਦ 'ਚ ਵਿਅਕਤੀ ਨੇ ਕੁੱਤੇ 'ਤੇ ਕਾਫੀ ਪੈਸੇ ਰੇਸ 'ਚ ਲਾ ਦਿੱਤੇ ਸਨ। ਹਾਲਾਂਕਿ ਉਹ ਕੁੱਤਾ ਰੇਸ 'ਚ ਹਾਰ ਗਿਆ ਅਤੇ ਇਸ ਦਾ ਗੁੱਸਾ ਕੱਢਣ ਲਈ ਮਾਲਕ ਨੇ ਉਸ ਦਾ ਸਿਰ ਤੋਂ ਫੱੜ-ਫੱੜ ਕੇ ਜ਼ਮੀਨ 'ਤੇ ਸੁਟਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। 
ਉਹ ਇਹ ਸਭ ਕੁਝ ਕਰਨ 'ਤੇ ਵੀ ਨਹੀਂ ਰੁਕਿਆ। ਉਸ ਨੇ ਵੀਡੀਓ 'ਚ ਕਿਹਾ ਕਿ ਉਹ ਇਸ ਕੁੱਤੇ ਦਾ ਮੀਟ ਵੀ ਖਾਵੇਗਾ। ਹਾਂਲੇ ਤੱਕ ਚੀਨ ਦੇ ਇਸ ਵਿਅਕਤੀ ਦਾ ਨਾਂ ਪਤਾ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਉਹ ਉੱਤਰੀ ਹੇਬੀ ਪ੍ਰਾਂਕ ਦੇ ਸ਼ਿਓਂਗ ਕਾਊਂਟੀ ਦਾ ਰਹਿਣ ਵਾਲਾ ਹੈ। 
ਕੁੱਤੇ ਦੇ ਮਾਲਕ ਨੇ ਕਿਹਾ ਕਿ ਉਹ ਇਸ ਕੁੱਤੇ ਨੂੰ ਰੇਸ 'ਚ ਜਿੱਤਣ ਦੇ ਉਦੇਸ਼ ਨਾਲ ਖਰੀਦ ਕੇ ਲਿਆ ਸੀ। ਉਸ ਨੇ ਕੈਮਰੇ 'ਚ ਵੀਡੀਓ ਬਣਾਉਂਦੇ ਹੋਏ ਹੋਰਨਾਂ ਮਾਲਕਾਂ ਨੂੰ ਕਿਹਾ ਕਿ ਜੇਕਰ ਤੁਹਾਡਾ ਕੁੱਤਾ ਵੀ ਚੰਗਾ ਨਹੀਂ ਹੈ ਤਾਂ ਉਸ ਨੂੰ ਮਾਰ ਕੇ ਖਾ ਜਾਵੋ। ਮੇਰਾ ਕੁੱਤਾ ਰੇਸ 'ਚ ਹਾਰ ਗਿਆ ਤਾਂ ਹੁਣ ਮੈਂ ਉਸ ਦਾ ਮੀਟ ਖਾਣ ਜਾ ਰਿਹਾ ਹਾਂ। 
ਆਨਲਾਈਨ ਆਉਣ ਤੋਂ ਬਾਅਦ ਇਸ ਵੀਡੀਓ ਨੂੰ ਹੁਣ ਤੱਕ ਕਰੀਬ 50 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਚੀਨ ਨੂੰ ਸੋਸ਼ਲ ਮੀਡੀਆ 'ਚ ਉਸ ਵਿਅਕਤੀ ਖਿਲਾਫ ਪ੍ਰਤੀਕਿਰਿਆ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਲਾਲਚੀ ਕਰਾਰ ਦਿੱਤਾ ਜਾ ਰਿਹਾ ਹੈ। 
ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਵੀ ਉਸ ਵਿਅਕਤੀ ਨੂੰ ਕੋਈ ਸਜ਼ਾ ਨਹੀਂ ਮਿਲੇਗੀ। ਕਿਉਂਕਿ ਚੀਨ 'ਚ ਕੋਈ ਕਾਨੂੰਨ ਅਜਿਹਾ ਛੋਟੇ ਜੀਵਾਂ ਦੀ ਹੱਤਿਆ 'ਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਲਈ ਨਹੀਂ ਹੈ।


Related News