ਡਾਕਟਰ ਨੇ ਇਸ ਓਲਿੰਪਕ ਜੇਤੂ ਮਹਿਲਾ ਦਾ ਕੀਤਾ 7 ਸਾਲਾਂ ਤੱਕ ਜਿਨਸੀ ਸੋਸ਼ਣ

10/20/2017 10:20:35 PM

ਵਾਸ਼ਿੰਗਟਨ — ਲੰਡਨ ਓਲਿੰਪਕ 2012 ਦਾ ਸਮਾਂ ਸੀ। ਮੇਕਏਲਾ ਮੈਰੋਨੀ ਨਾਂ ਦੀ ਅਮਰੀਕੀ ਜਿਮਨਾਸਟ ਦੇ ਗਲੇ 'ਚ ਮੈਡਲ ਪਰ ਮੂੰਹ 'ਤੇ ਅਸੰਤੁਸ਼ਟ ਸਾਫ ਦਿੱਖ ਰਹੀ ਸੀ। ਮੂੰਹ ਬਣਾਉਂਦੇ ਹੋਏ ਉਦੋਂ ਮੇਕਏਲਾ ਦੀ ਉਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਲੋਕਾਂ ਨੇ ਇਸ ਫੋਟੋ ਦੇ ਮੀਮ ਬਣਾਏ। 

PunjabKesari
ਇਹ ਫੋਟੋ ਇੰਨੀ ਵਾਇਰਲ ਰਹੀ ਕਿ ਤੁਰੰਤ ਅਮਰੀਕੀ ਬਰਾਕ ਓਬਾਮਾ ਜਦੋਂ ਮੇਕਏਲਾ ਨੂੰ ਮਿਲੇ ਤਾਂ ਫੋਟੋ ਖਿਚਾਉਂਦੇ ਹੋਏ ਉਂਝ ਹੀ ਐਕਸਪ੍ਰੇਸ਼ਨ (ਮੂੰਹ ਬਣਾਇਆ) ਦਿੱਤੇ, ਜਿਵੇਂ ਮੈਡਲ ਜਿੱਤਣ ਤੋਂ ਬਾਅਦ ਮੇਕਏਲਾ ਨੇ ਦਿੱਤਾ ਸੀ। ਮੇਕਏਲਾ ਮੈਰੋਨੀ ਫਿਰ ਚਰਚਾ 'ਚ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੇ ਅਭਿਆਨ #MeToo ਨੂੰ ਇਸ ਦਾ ਕਾਰਨ ਦੱਸਿਆ ਗਿਆ। ਮੇਕਏਲਾ ਨੇ ਟਵਿਟਰ 'ਤੇ #MeToo ਦੇ ਨਾਲ ਆਪਣੇ ਅਨੁਭਵ ਸਾਂਝਾ ਕੀਤਾ ਹੈ। ਇਹ ਅਨੁਭਵ ਇਕ ਅਜਿਹੀ ਮਹਿਲਾ ਜਿਮਨਾਸਟ ਵੱਲੋਂ ਆ ਰਹੇ ਹਨ। ਜਿਸ ਨੇ ਆਪਣੇ ਦੇਸ਼ ਲਈ ਓਲਿੰਪਕ ਮੈਡਲ ਜਿੱਤੇ ਹਨ। 

Image result for mckayla maroney
ਮੇਕਏਲਾ ਨੇ ਲਿੱਖਿਆ, ''ਮੈਂ 13 ਸਾਲ ਦੀ ਉਮਰ ਤੋਂ ਲੈ ਕੇ ਜਦੋਂ ਤੱਕ ਖੇਡ ਤੋਂ ਰਿਟਾਇਰ ਨਹੀਂ ਹੋ ਗਈ, ਇਸ ਦੌਰਾਨ 7 ਸਾਲ ਤੱਕ ਮੈਂ ਜਿਨਸੀ ਸੋਸ਼ਣ ਦਾ ਸ਼ਿਕਾਰ ਰਹੀ। ਮੇਰਾ ਸੋਸ਼ਣ ਵੂਮੇਨ ਜਿਮਨਾਸਟਿਕ ਟੀਮ ਦੇ ਡਾਕਟਰ ਲੈਰੀ ਨਸੱਾਰ ਨੇ ਕੀਤਾ ਸੀ।''

Related image
ਬੀਤੇ ਕਈ ਦਿਨਾਂ ਤੋਂ ਲੋਕ ਆਪਣੀ ਕਹਾਣੀ ਜਿਵੇਂ ਬਿਆਂ ਕਰ ਰਹੇ ਹਨ, ਇਸ ਨਾਲ ਮੈਨੂੰ ਬਹੁਤ ਪ੍ਰਰੇਣਾ ਮਿਲੀ ਹੈ। ਜਨਤਕ ਤੌਰ 'ਤੇ ਆਪਣੇ ਨਾਲ ਹੋਈ ਇਸ ਘਟਨਾ ਦੇ ਬਾਰੇ 'ਚ ਕਹਿਣਾ ਕਾਫੀ ਮੁਸ਼ਕਿਲ ਹੁੰਦਾ ਹੈ। ਮੈਂ ਜਾਣਦੀ ਹਾਂ ਕਿਉਂਕਿ ਮੇਰੇ ਨਾਲ ਵੀ ਕੁਝ ਅਜਿਹਾ ਹੋਇਆ ਹੈ। ਲੋਕ ਜਾਣਦੇ ਹਨ ਕਿ ਇਹ ਸਿਰਫ ਹਾਲੀਵੁੱਡ 'ਚ ਨਹੀਂ ਹੋ ਰਿਹਾ ਹੈ। ਇਹ ਹਰ ਥਾਂ ਹੋ ਰਿਹਾ ਹੈ। ਜਿਹੜਾ ਵੀ ਕੋਈ ਉੱਚ ਅਹੁੱਦਾ 'ਤੇ ਹੁੰਦਾ ਹੈ, ਉਥੇ ਸੋਸ਼ਣ ਹੋਣ ਦਾ ਡਰ ਵਧ ਜਾਂਦਾ ਹੈ। 

Image result for mckayla maroney
ਮੇਰਾ ਸੁਪਨਾ ਸੀ ਕਿ ਮੈਂ ਓਲਿੰਪਕ ਮੈਡਲ ਜਿੱਤਾ। ਪਰ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਰਾਹ 'ਚ ਜਿਹੜੀਆਂ ਮੁਸ਼ਕਿਲਾਂ ਨਾਲ ਮੈਨੂੰ ਨਜਿੱਠਣਾ ਪਿਆ। ਉਹ ਗੈਰ-ਜ਼ਰੂਰੀ ਅਤੇ ਪਰੇਸ਼ਾਨ ਕਰਨ ਵਾਲੀ ਸੀ। ਅਮਰੀਕੀ ਮਹਿਲਾਵਾਂ ਦੇ ਜਿਮਨਾਸਟ ਅਤੇ ਓਲਿੰਪਕ ਟੀਮ ਦੇ ਡਾਕਟਰ ਲੈਰੀ ਨਸੱਾਰ ਨੇ ਮੇਰਾ ਜਿਨਸੀ ਸੋਸ਼ਣ ਕੀਤਾ। ਨਸੱਾਰ ਨੇ ਮੈਨੂੰ ਕਿਹਾ ਕਿ ਮੇਰੇ ਨਾਲ ਜੋ ਵੀ ਹੋ ਰਿਹਾ ਹੈ, ਉਹ ਇਕ 'ਜ਼ਰੂਰੀ ਮੈਡੀਕਲ ਇਲਾਜ' ਦਾ ਹਿੱਸਾ ਹੈ ਅਤੇ ਉਹ ਆਪਣੇ ਮਰੀਜ਼ਾਂ ਨਾਲ ਤੋਂ 30 ਸਾਲਾਂ ਤੋਂ ਅਜਿਹਾ ਕਰ ਰਹੇ ਹਨ।
ਇਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਮੈਂ 13 ਸਾਲਾਂ ਦੀ ਸੀ ਅਤੇ ਟੈਕਸਾਸ 'ਚ ਪਹਿਲੀ ਵਾਰ ਨੈਸ਼ਨਲ ਟੀਮ ਟ੍ਰੇਨਿੰਗ ਕੈਂਪ 'ਚ ਸ਼ਾਮਲ ਹੋਈ ਸੀ। ਉਸ ਦਿਨ ਸ਼ੁਰੂ ਹੋਈਆਂ ਚੀਜ਼ਾਂ ਉਦੋਂ ਤੱਕ ਖਤਮ ਨਹੀਂ ਹੋਈਆਂ, ਜਦੋਂ ਤੱਕ ਮੈਂ ਖੇਡ ਨੂੰ ਅਲਵਿਦਾ ਨਹੀਂ ਕਹਿ ਦਿੱਤਾ। ਇਹ ਆਦਮੀ ਜਿੱਥੇ ਵੀ ਮੈਨੂੰ ਦੇਖਦਾ ਉਥੇ ਹੀ ਸੋਸ਼ਣ ਕਰਨਾ ਸ਼ੁਰੂ ਕਰ ਦਿੰਦਾ ਸੀ। ਇਹ ਲੰਡਨ ਓਲਿੰਪਕ ਦੇ ਦੌਰਾਨ ਵੀ ਹੋਇਆ। 


ਮੈਂ ਅਤੇ ਮੇਰੀ ਟੀਮ ਓਲਿੰਪਕ 'ਚ ਗੋਲਡ ਮੈਡਲ ਜਿੱਤ ਚੁੱਕੀ ਸੀ। ਫਿਰ ਜਦੋਂ ਮੈਂ ਅਗਲਾ ਮੁਕਾਬਲਾ ਖੇਡਣ ਜਾ ਰਹੀ ਸੀ, ਉਦੋਂ ਮੇਰੇ ਨਾਲ ਫਿਰ ਉਸ ਨੇ ਸੋਸ਼ਣ ਕੀਤਾ। ਇਹ ਮੇਰੇ ਸਿਲਵਰ ਮੈਡਲ ਜਿੱਤਣ ਤੋਂ ਠੀਕ ਪਹਿਲਾਂ ਦੀ ਗੱਲ ਹੈ। ਮੇਰੇ ਲਈ ਮੇਰੀ ਜ਼ਿੰਦਗੀ ਦੀ ਇਹ ਸਭ ਤੋਂ ਖਤਰਨਾਕ ਰਾਤ ਸੀ। ਉਦੋਂ ਮੇਰੀ ਉਮਰ ਸਿਰਫ 15 ਸਾਲ ਦੀ ਸੀ। 
ਮੈਨੂੰ ਖੇਡ ਦੇ ਦੌਰਾਨ ਕਾਫੀ ਯਾਤਰਾਵਾਂ ਕਰਨੀਆਂ ਪੈਂਦੀਆਂ ਸਨ। ਇਕ ਵਾਰ ਉਸ ਮੈਨੂੰ ਫਲਾਈਟ ਲਈ ਨੀਂਦ ਦੀ ਗੋਲੀ ਦਿੱਤੀ। ਜਦੋਂ ਮੈਂ ਹੋਸ਼ 'ਚ ਆਈ ਤਾਂ ਮੈਂ ਹੋਟਲ ਦੇ ਕਮਰੇ 'ਚ ਇੱਕਲੀ ਸੀ ਅਤੇ ਉਸ ਨਾਲ ਹੋਏ ਸੋਸ਼ਣ ਨਾਲ ਨਜਿੱਠ ਰਹੀ ਸੀ। ਮੈਨੂੰ ਲੱਗਾ ਕਿ ਮੈਂ ਉਸ ਰਾਤ ਮਰ ਹੀ ਜਾਵਾਂਗੀ।
ਓਲਿੰਪਕ ਖੁਸ਼ੀ ਅਤੇ ਉਮੀਦਾਂ ਲਿਆਉਂਦਾ ਹੈ। ਇਹ ਲੋਕਾਂ ਨੂੰ ਆਪਣੇ ਸੁਪਨਿਆਂ ਲਈ ਲੱੜਣ ਦੀ ਹਿੰਮਤ ਦਿੰਦਾ ਹੈ ਕਿਉਂਕਿ ਕੋਈ ਵੀ ਟੀਚਾ ਸਖਤ ਮਿਹਨਤ ਤੋਂ ਬਾਅਦ ਪਾਇਆ ਜਾ ਸਕਦਾ ਹੈ। ਮੈਨੂੰ ਯਾਦ ਹੈ ਕਿ 2004 'ਚ ਓਲਿੰਪਕ ਦੇਖਦੇ ਹੋਏ ਮੇਰੀ ਉਮਰ 8 ਸਾਲ ਦੀ ਸੀ। ਉਦੋਂ ਮੈਂ ਸੋਚਿਆ ਸੀ ਕਿ ਇਕ ਦਿਨ ਮੈਂ ਆਪਣੇ ਦੇਸ਼ ਲਈ ਮੈਡਲ ਜਿੱਤ ਕੇ ਲਿਆਵਾਂਗੀ। ਬਾਹਰ ਤੋਂ ਦੇਖਣ 'ਤੇ ਮੇਰੀ ਕਹਾਣੀ ਕਮਾਲ ਦੀ ਲੱਗਦੀ ਹੋਵੇਗੀ। ਪਰ ਇਸ ਤਰ੍ਹਾਂ ਜਿਉਣ ਦੀ ਵੱਡੀ ਕੀਮਤ ਮੈਨੂੰ ਚੁਕਾਉਣੀ ਪਈ ਹੈ। 


ਡਾ. ਨਸੱਾਰ ਸੋਸ਼ਣ ਦੇ ਦੋਸ਼ਾਂ ਨੂੰ ਖਾਰਜ ਕਰਦੇ ਹਨ। ਮਿਸ਼ੇਗਨ 'ਚ ਉਨ੍ਹਾਂ 'ਤੇ ਚਾਈਲਡ ਪ੍ਰੋਨੋਗ੍ਰਾਫੀ ਦੇ ਦੋਸ਼ਾਂ 'ਚ ਟ੍ਰਾਈਲ ਚੱਲ ਰਿਹਾ ਹੈ। ਡਾ. ਨਸੱਾਰ 'ਤੇ 120 ਔਰਤਾਂ ਨੇ ਜਿਨਸੀ ਸੋਸ਼ਣ ਦਾ ਦੋਸ਼ ਲਾਇਆ ਹੈ। ਇਨ੍ਹਾਂ 'ਚੋਂ ਕਈ ਜਿਮਨਾਸਟਕ ਵੀ ਸ਼ਾਮਲ ਹਨ। ਡਾਕਟਰ ਨਸੱਾਰ 3 ਸਾਲਾਂ ਤੱਕ ਅਮਰੀਕੀ ਜਿਮਨਾਸਟ ਟੀਮ ਨਾਲ ਜੁੜੇ ਰਹੇ। ਉਹ 4 ਵਾਰ ਓਲਿੰਪਕ ਖੇਡਾਂ 'ਚ ਵੀ ਹਿੱਸਾ ਲੈ ਚੁੱਕੇ ਹਨ। ਇਹ ਮਾਮਲਾ ਕੁਝ ਮਹੀਨਿਆਂ ਪਹਿਲਾਂ ਚੁੱਕਿਆ ਸੀ। ਉਦੋਂ ਅਮਰੀਕੀ ਜਿਮਨਾਸਟ ਟੀਮ ਦੇ ਪ੍ਰੈਜ਼ੀਡੇਂਟ ਸਟੀਵ ਪੈਨੀ ਨੂੰ ਅਸਤੀਫਾ ਦੇਣਾ ਪਿਆ ਸੀ।


Related News