ਇਕ ਹੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ ਇਹ ਪਤੀ-ਪਤਨੀ

11/19/2017 5:43:07 AM

ਟੈਕਸਾਸ— ਅਮਰੀਕਾ ਦੇ ਇਕ ਜੋੜੇ ਦੀ ਅਜਬ ਪ੍ਰੇਮ ਕਹਾਣੀ ਸਾਹਮਣੇ ਆਈ ਹੈ। ਇਸ ਜੋੜੇ ਨੂੰ ਇਕ ਹੀ ਗਰਲਫ੍ਰੈਡ ਨਾਲ ਇੰਨਾ ਪਿਆਰ ਹੋ ਗਿਆ ਕਿ ਦੋਵਾਂ ਆਪਣੀ 12 ਸਾਲ ਪੁਰਾਣੇ ਵਿਆਹ ਤਕ ਤੋੜ ਉਸ ਨਾਲ ਵਿਆਹ ਕਰਨ ਚਾਹੁੰਦੇ ਹਨ।

ਜੀ ਹਾਂ 3 ਬੱਚਿਆਂ ਦੇ ਮਾਤਾ-ਪਿਤਾ ਆਪਣੇ 12 ਸਾਲ ਦੇ ਵਿਆਹ ਤੋਂ ਤਲਾਕ ਲੈ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਗਰਲਫ੍ਰੈਡ ਨੂੰ ਜਲਨ ਨਾ ਹੋਵੇ।


ਟੈਕਸਾਸ ਦੇ ਰਹਿਣ ਵਾਲੇ ਕ੍ਰਿਸਟੀਨਾ ਅਤੇ ਬੇਨੋ ਕੈਸਰ ਨੇ ਹਾਲੇ ਤਕ ਨਹੀਂ ਸੋਚਾ ਕਿ ਉਹ ਆਪਣੀ 21 ਸਾਲ ਦੀ ਗਰਲਫ੍ਰੈਡ ਸਿਅਰਾ ਕੁੰਟਜ਼ ਨਾਲ ਵਿਆਹ ਕੌਣ ਕਰੇਗਾ, ਜਿਸ ਨਾਲ ਕਿ ਉਹ ਤਿੰਨ ਬੱਚਿਆਂ ਦੀ ਕਾਨੂੰਨੀ ਤੌਰ 'ਤੇ ਮਾਂ ਬਣ ਸਕੇ। 


ਮੀਡੀਆ ਰਿਪੋਰਟਸ ਮੁਤਾਬਕ ਇਸ ਜੋੜੇ ਦੇ 11, 7 ਅਤੇ 6 ਸਾਲ ਦੇ ਤਿੰਨ ਬੱਚੇ ਹਨ। ਕ੍ਰਿਸਟੀਨਾ ਅਤੇ ਬੇਨੋ ਦੋਵੇਂ ਹੀ ਸਿਅਰਾ ਨੂੰ ਪਿਆਰ ਕਰਦੇ ਹਨ, ਦਰਅਸਲ ਕ੍ਰਿਸਟੀਨਾ ਬਾਈ ਸੈਕਸੁਅਲ ਹੈ।

ਉਹ ਚਾਹੁੰਦੇ ਹਨ ਕਿ ਸਿਅਰਾ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣੇ। ਬੇਨੋ ਤੋਂ ਵਿਆਹ ਕਰਨ ਤੋਂ ਬਾਅਦ ਕ੍ਰਿਸਟੀਨਾ, ਸੇਰਾ ਤੋਂ ਵੱਖ ਹੋ ਗਈ ਸੀ।


ਪਰ 12 ਸਾਲ ਬਾਅਦ ਦੋਵੇਂ ਫਿਰ ਮਿਲ ਗਏ। ਤਦ ਤੋਂ ਇਹ ਤਿੰਨਾਂ ਇਕੱਠੇ ਹਨ, ਹੁਣ ਇਹ ਆਪਣੇ ਰਿਸ਼ਤੇ ਨੂੰ ਇਕ ਵੱਖ ਲੈਵਲ 'ਤੇ ਲੈ ਕੇ ਜਾਣ ਦਾ ਫੈਸਲਾ ਕਰ ਰਹੇ ਹਨ। ਇਸ ਜੋੜੇ ਦਾ ਕਹਿਣਾ ਹੈ ਕਿ ਸਾਡੇ ਤਲਾਕ ਲੈਣ ਨਾਲ ਕੁਝ ਨਹੀਂ ਬਦਲੇਗਾ, ਪਰ ਹੁਣ ਤਕ ਉਹ ਇਹ ਨਹੀਂ ਤੈਅ ਕਰ ਸਕੇ ਕਿ ਉਨ੍ਹਾਂ 'ਚੋਂ ਸੇਰਾ ਨਾਲ ਵਿਆਹ ਕੌਣ ਕਰੇਗਾ।


Related News