ਕੈਲਗਰੀ ਮੈਰਾਥਨ ਦੌੜ ਹੋ ਸਕਦੀ ਹੈ ''ਗਿਨੀਜ਼ ਰਿਕਾਰਡ'' ''ਚ ਦਰਜ

05/30/2017 12:38:16 PM

ਕੈਲਗਰੀ— ਕੈਨੇਡਾ ਦੇ ਕੈਲਗਰੀ 'ਚ ਐਤਵਾਰ ਨੂੰ 113 ਲੋਕਾਂ ਨੇ ਇਕੱਠੇ ਦੌੜ ਕੇ ਵੱਡਾ ਟੀਚਾ ਪ੍ਰਾਪਤ ਕੀਤਾ ਹੈ। ਇਸ 'ਚ ਸ਼ਾਮਲ ਦੌੜਾਕਾਂ ਦੀ ਉਮਰ 15 ਤੋਂ 80 ਸਾਲ ਵਿਚਕਾਰ ਸੀ। ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਲੋਂ ਤਾਂ ਰਿਕਾਰਡ ਬਣਾ ਦਿੱਤਾ ਹੈ ਅਤੇ ਹੁਣ ਉਹ ਇੰਤਜ਼ਾਰ ਕਰ ਰਹੇ ਹਨ ਕਿ ਗਿਨੀਜ਼ ਰਿਕਾਰਡ ਵੱਲੋਂ ਵੀ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰਸਤੇ 'ਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌੜ ਦੌਰਾਨ ਕਿਸੇ ਨੂੰ ਸਨਬਰਨ ਤੇ ਕਿਸੇ ਨੂੰ ਜੋੜਾਂ ਦੇ ਦਰਦ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਉਮੀਦ ਜਤਾਈ ਕਿ ਜਲਦੀ ਹੀ ਉਨ੍ਹਾਂ ਦੀ ਇਹ ਕੋਸ਼ਿਸ਼ ਰਿਕਾਰਡ ਦੇ ਤੌਰ 'ਤੇ ਸਾਹਮਣੇ ਆਵੇਗੀ।


Related News