ਸਵੀਮਿੰਗ ਪੂਲ ''ਚ ਮੁੰਡੇ ਨੂੰ ਪਿਆ ਦਿਲ ਦਾ ਦੌਰਾ, ਚੱਲ ਰਿਹੈ ਇਲਾਜ

06/25/2017 12:48:49 PM

ਓਟਾਵਾ— ਸ਼ਨੀਵਾਰ ਸ਼ਾਮ ਨੂੰ ਓਟਾਵਾ 'ਚ 13 ਸਾਲਾ ਲੜਕੇ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਓਰਲੇਨਜ਼ ਪੂਲ 'ਚ ਹੀ ਬੱਚੇ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਬੇਹੋਸ਼ ਹੋ ਗਿਆ। ਉਸ ਦੀ ਹਾਲਤ ਦੇਖ ਕੇ ਪਰਿਵਾਰ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਪਰਿਵਾਰ ਨੇ ਬੱਚੇ ਨੂੰ ਭਰਤੀ ਕਰਵਾਉਣ ਤਕ ਸੀ.ਪੀ.ਆਰ (ਮੂੰਹ ਰਾਹੀਂ ਸਾਹ) ਵੀ ਦਿੱਤੀ ਪਰ ਉਹ ਬੇਹੋਸ਼ ਸੀ। ਪਰਿਵਾਰ ਬੱਚੇ ਲਈ ਬਹੁਤ ਚਿੰਤਾ 'ਚ ਹੈ। ਫਿਲਹਾਲ ਬੱਚੇ ਦੀ ਸਿਹਤ ਬਾਰੇ ਤਾਜਾ ਜਾਣਕਾਰੀ ਨਹੀਂ ਮਿਲ ਸਕੀ ਹੈ ਹੈ।


Related News