ਬ੍ਰੈਡਫੋਰਡ ਵਿਖੇ ਕਰਵਾਇਆ 28ਵਾਂ ਕਵੀ ਦਰਬਾਰ

10/16/2017 4:44:25 PM

ਲੰਡਨ (ਰਾਜਵੀਰ ਸਮਰਾ)— ਯੂ.ਕੇ. ਦੀ ਧਰਤੀ 'ਤੇ ਬ੍ਰਿਟਿਸ਼ ਐਜੂਕੇਸ਼ਨ ਐਂਡ ਕਲਚਰਲ ਐਸੋਸੀਏਸ਼ਨ ਵਲੋਂ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਬ੍ਰੈਡਫੋਰਡ ਵਿਖੇ ਸ਼ਹੀਦ ਊਧਮ ਸਿੰਘ ਹਾਲ 'ਚ 28ਵਾਂ ਕਵੀ ਦਰਬਾਰ ਕਰਵਾਇਆ ਗਿਆ। ਸਟੇਜ ਸਕੱਤਰ ਕਸ਼ਮੀਰ ਸਿੰਘ ਘੁੰਮਣ ਨੇ ਮਹਿਮਾਨ ਸੱਜਣਾ, ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਸਮਾਗਮ ਦਾ ਆਗਾਜ਼ ਬੱਚਿਆਂ ਦੇ ਕਵੀ ਦਰਬਾਰ ਨਾਲ ਕੀਤਾ ਗਿਆ, ਜਿਸ ਵਿਚ ਹਿੰਮਤ ਖੁਰਮੀ, ਕੀਰਤ ਖੁਰਮੀ, ਗੁਰਮਨ ਸਿੰਘ, ਕੋਮਲ ਕੌਰ, ਦਿਲਰਾਜ ਕੌਰ, ਸਰਵੰਸ਼ ਸਿੰਘ, ਜਸਕੀਰਤ ਸਿੰਘ ਆਦਿ ਬੱਚਿਆਂ ਨੇ ਭਾਗ ਲਿਆ। ਬੱਚਿਆਂ ਵਲੋਂ ਸਮਾਜ ਦੀਆਂ ਕੁਰੀਤੀਆਂ ਨੂੰ ਖ਼ਤਮ ਕਰਨ, ਪੰਜਾਬੀ ਮਾਂ ਬੋਲੀ ਦੇ ਵਿਕਾਸ ਅਤੇ ਲੜਕੀਆਂ ਦਾ ਵਿਆਹ ਮੌਕੇ ਤੁਰਨ ਤੋਂ ਪਹਿਲਾਂ ਮਾਂ-ਬਾਪ ਦੇ ਹਿੱਤ ਵਿਛੋੜੇ ਦੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਕਸ਼ਮੀਰ ਸਿੰਘ ਘੁੰਮਣ ਨੇ ਬਿੰਦਰ ਇਟਲੀ ਦੀ ਕਾਵਿ ਰਚਨਾ ''ਲਿਖਣ ਲੱਗਿਆਂ ਸੋਚ ਕੇ ਲਿਖੀ''ਪੜ੍ਹੀ ਮਨਜੀਤ ਸਿੰਘ ਕਮਲਾ ਨੇ ਵਿਗੜੇ ਪ੍ਰਵਾਸੀ ਲਾੜਿਆਂ ਵਲੋਂ ਭਾਰਤ ਦੀਆਂ ਪੜ੍ਹੀਆਂ-ਲਿਖੀਆਂ ਚੰਗੇ ਘਰਾਂ ਦੀਆਂ ਧੀਆਂ ਦੇ ਰਿਸ਼ਤਿਆਂ ਦੀ ਤਸਵੀਰ ਪੇਸ਼ ਕੀਤੀ। ਗੁਰਸ਼ਰਨ ਸਿੰਘ ਨੇ ਉਹ ਦੇਸ਼ ਬੜਾ ਮਸ਼ਹੂਰ ਸੱਜਣ, ਦੀਪਕ ਪਾਰਸ ਜੀ ਨੇ ਹਵਾ ਵੀ ਅੱਗ ਦਾ ਸਾਥ ਦੇ ਰਹੀ ਸੀ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਸਿੱਧ ਲੇਖ਼ਕ ਜੱਗੀ ਕੁੱਸਾ ਦਾ ਬੀਕਾਸ ਸੰਸਥਾ ਦੇ ਪ੍ਰਧਾਨ ਤਿਰਲੋਚਨ ਸਿੰਘ ਦੁੱਗਲ ਵਲੋਂ ਯਾਦਗਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਣਵੀਰ ਸਿੰਘ ਰਾਏ ਨੇ ਬੀਕਾਸ ਸੰਸਥਾ ਦੀ ਕਾਮਯਾਬੀ ਦਾ ਜ਼ਿਕਰ ਕਰਦਿਆਂ ਕਵੀ ਦਰਬਾਰ 'ਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਇਨਾਮ ਵੰਡੇ ਇਸ ਤੋਂ ਇਲਾਵਾ ਇਸ ਮੌਕੇ ਮਹਿੰਦਰ ਸਿੰਘ ਦਿਲਬਰ, ਗੁਰਸ਼ਰਨ ਸਿੰਘ, ਮਨਜੀਤ ਸਿੰਘ, ਰਾਜਵਿੰਦਰ ਅਤੇ ਡੌਨਕਾਸਟਰ ਤੋਂ ਆਏ ਜੱਗੀ ਨੇ ਰਚਨਾਵਾਂ ਪੇਸ਼ ਕੀਤੀਆਂ। ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਹਰਜਿੰਦਰ ਸਿੰਘ ਸੰਧੂ, ਤਿਰਲੋਚਨ ਸਿੰਘ ਦੁੱਗਲ, ਪੰਜਾਬ ਰੇਡੀਓ ਦੇ ਮੁੱਖ ਸੰਚਾਲਕ ਸੁਰਜੀਤ ਸਿੰਘ ਘੁੰਮਣ, ਸੁਭਾਸ਼ ਕੌਸ਼ਲ, ਆਕਾਸ਼ ਰੇਡੀਓ ਦੇ ਮੁਖੀ ਗੁਰਮੇਲ ਸਿੰਘ, ਮੋਹਣ ਸਿੰਘ ਡਿਉਸਬਰੀ, ਸਤਵੀਰ ਸਿੰਘ, ਸਾਧੂ ਸਿੰਘ ਛੋਕਰ, ਮਹਿੰਦਰ ਸਿੰਘ ਮਾਨ, ਪ੍ਰੇਮ ਸਿੰਘ, ਸੇਵਾ ਸਿੰਘ ਅੱਟਾ ਅਤੇ ਗੁਰਦੁਆਰਾ ਕਮੇਟੀ ਮੈਂਬਰ ਆਦਿ ਸ਼ਖਸੀਅਤਾਂ ਹਾਜ਼ਰ ਸਨ।


Related News