14 ਸਾਲ ਦੀ ਕੁੜੀ ਨੂੰ ਅਗਵਾਹ ਕਰ 20 ਲੋਕਾਂ ਨੇ ਕੀਤਾ ਆਨਲਾਈਨ ਬਲਾਤਕਾਰ

11/19/2017 5:05:23 AM

ਲੰਡਨ — ਇੰਗਲੈਂਡ ਦੇ ਕੋਵੇਂਟ੍ਰੀ ਸ਼ਹਿਰ 'ਚ 3 ਦੋਸਤਾਂ ਨੇ 14 ਸਾਲ ਦੀ ਇਕ ਨਾਬਾਵਿਗ ਕੁੜੀ ਨੂੰ ਅਗਵਾਹ ਕਰਨ ਨਾ ਸਿਰਫ ਉਸ ਦਾ ਬਲਾਤਕਾਰ ਕੀਤਾ ਬਲਕਿ 20 ਤੋਂ ਜ਼ਿਆਦਾ ਦੂਜੇ ਲੋਕਾਂ ਨੂੰ ਵੀ ਉਸ ਨੂੰ ਵੇਸਵਾ ਦੱਸ ਕੇ ਉਸ ਨੂੰ ਸਰੀਰਕ ਸਬੰਧ ਬਣਾਉਣ ਨੂੰ ਮਜ਼ਬੂਰ ਕੀਤਾ ਗਿਆ। ਸਕੂਲ 'ਚ ਪੱੜ੍ਹਣ ਵਾਲੀ 14 ਸਾਲਾਂ ਨਾਬਾਲਿਗ ਕੁੜੀ ਨੂੰ ਅਗਵਾਹ ਕਰਨ ਤੋਂ ਬਾਅਦ ਉਸ ਨੂੰ ਜ਼ਬਰਨ ਡਰੱਗਜ਼ ਦਿੱਤਾ ਗਿਆ ਅਤੇ ਲਗਾਤਾਰ ਨਸ਼ੇ ਦੀ ਹਾਲਤ 'ਚ ਰੱਖਿਆ ਗਿਆ। ਉਸ ਨੂੰ 20 ਲੋਕਾਂ ਦੇ ਨਾਲ ਸੈਕਸ ਕਰਨ 'ਤੇ ਮਜ਼ਬੂਰ ਕੀਤਾ ਗਿਆ, ਕਿਉਂਕਿ ਉਨ੍ਹਾਂ 3 ਨੌਜਵਾਨਾਂ ਨੇ ਇਨ੍ਹਾਂ 20 ਲੋਕਾਂ ਤੋਂ ਪੈਸੇ ਲਏ ਸਨ। 
2 ਸਾਲ ਪੁਰਾਣੇ ਇਸ ਮਾਮਲੇ 'ਚ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਸ ਨੂੰ ਗੰਭੀਰ ਦੋਸ਼ ਦੱਸਿਆ ਅਤੇ ਕੋਰਟ ਨੇ ਉਨ੍ਹਾਂ 3 ਨੌਜਵਾਨਾਂ ਨੂੰ ਜੇਲ ਭੇਜ ਦਿੱਤਾ। ਇੰਗਲੈਂਡ ਦੇ ਕੋਵੇਂਟ੍ਰੀ 'ਚ ਰਹਿਣ ਵਾਲੀ 21 ਸਾਲਾਂ ਦੇ ਜੈਕ ਕੈਨਰਸ, 20 ਸਾਲ ਦੇ ਬ੍ਰੇਂਡਨ ਸ਼ਾਰਪਲਸ ਅਤੇ 21 ਸਾਲ ਦੇ ਜੈਕ ਮੈਂਕਲੀ ਨੂੰ ਕੋਰਟ ਨੇ ਜੇਲ ਭੇਜਿਆ ਹੈ। ਇਨ੍ਹਾਂ ਨੂੰ 14 ਸਾਲ ਦੀ ਕੁੜੀ ਦਾ ਅਗਵਾਹ ਕਰਨ ਉਸ ਨੂੰ ਲਗਾਤਾਰ ਡਰੱਗਜ਼ ਦਿੱਤਾ ਅਤੇ ਫਿਰ ਉਸ ਨੂੰ ਇਕ ਵੇਸਵਾ ਦੱਸ ਕੇ ਆਨਲਾਈਨ ਉਸ ਦਾ ਬਲਾਤਕਾਰ ਕੀਤਾ। 
ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਕੁੜੀ ਦੀ ਗਲਤ ਤਸਵੀਰਾਂ ਸਾਈਟ 'ਤੇ ਪੋਸਟ ਕੀਤੀਆਂ ਅਤੇ ਉਸ ਨੂੰ 18 ਸਾਲ ਤੋਂ ਜ਼ਿਆਦਾ ਉਮਰ ਦੀ ਦੱਸਿਆ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ। ਇਹ ਆਨਲਾਈਨ ਸੌਦਾ ਕਰ ਕਸਮਟਰਾਂ ਨੂੰ ਬੋਲਾਉਂਦੇ ਸੀ ਅਤੇ ਸੈਕਸ ਕਰਨ ਲਈ ਉਹ ਕੁੜੀਆਂ ਨਾਲ ਉਨ੍ਹਾਂ ਨੂੰ ਸੌਂਪ ਦਿੰਦੇ ਸਨ। ਉਸ 14 ਸਾਲਾਂ ਕੁੜੀ ਨੂੰ ਨਸ਼ੀਲਾ ਪਦਾਰਥ ਖਿਲਾ ਕੇ 5 ਦਿਨ ਤੱਕ 20 ਲੋਕਾਂ ਨੂੰ ਸੈਕਸ ਕਰਨ ਲਈ ਵੇਚਿਆ ਸੀ। 
ਕੁੜੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਹੋਣ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਉਸ ਕੁੜੀ ਨੂੰ ਕੋਵੇਂਟ੍ਰੀ ਸ਼ਹਿਰ ਦੇ ਇਕ ਘਰ 'ਚ ਪਾਇਆ ਗਿਆ। ਪੁਲਸ ਨੇ ਨਗਨ ਹਾਲਤ 'ਚ ਕੁੜੀ ਨੂੰ ਬਰਾਮਦ ਕੀਤਾ ਸੀ। ਪੁਲਸ ਮੁਤਾਬਕ ਜੈਕ ਕੈਨਰਸ ਨੂੰ ਕੁੜੀ ਦੇ ਕਸਟਮਰ ਬੁਲਾਉਣ ਲਈ ਇਸਤੇਮਾਲ ਕੀਤਾ ਗਏ ਇਸ਼ਤਿਹਾਰਾਂ ਦੇ ਮੇਲ ਲਿੰਕ ਦੀ ਮਦਦ ਨਾਲ ਫੜਿਆ ਗਿਆ ਸੀ। ਜਿਸ ਤੋਂ ਬਾਅਦ ਪੁੱਛਗਿਛ 'ਚ ਦੂਜੇ ਲੋਕਾਂ ਦੇ ਨਾਂ ਸਾਹਮਣੇ ਆਏ ਸਨ।


Related News