11 ਮਹੀਨਿਆਂ ਦੀ ਧੀ ਨੂੰ ਪਿਓ ਨੇ ਟੰਗਿਆ ਫਾਹੇ ''ਤੇ, ਫੇਸਬੁਕ ''ਤੇ ਲਾਈਵ ਕੀਤੀ ਸਾਰੀ ਘਟਨਾ (ਤਸਵੀਰਾਂ)

04/26/2017 1:19:46 PM

ਬੈਂਕਾਕ— ਥਾਈਲੈਂਡ ''ਚ ਇਕ ਪਿਤਾ ਨੇ ਆਪਣੀ 11 ਮਹੀਨਿਆਂ ਦੀ ਬੇਟੀ ਦੀ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ। ਫੇਸਬੁੱਕ ''ਤੇ ਉਸ ਨੇ ਦੋ ਵੀਡੀਓ ਪੋਸਟ ਕੀਤੀਆਂ ਹਨ, ਜਿਸ ''ਚ ਉਹ ਪਹਿਲੀ ਵੀਡੀਓ ''ਚ ਆਪਣੀ ਬੇਟੀ ਦੇ ਗਲੇ ''ਚ ਰੱਸੀ ਬੰਨ੍ਹਦਾ ਨਜ਼ਰ ਆ ਰਿਹਾ ਹੈ ਅਤੇ ਉਸ ਨੂੰ ਛੱਤ ਨਾਲ ਲਟਕਾ ਦਿੰਦਾ ਹੈ। ਇਸ ਤੋਂ ਬਾਅਦ ਉਹ ਰੱਸੀ ਉੱਪਰ ਖਿੱਚਦਾ ਹੈ ਅਤੇ ਬੇਟੀ ਦੀ ਲਾਸ਼ ਨੂੰ ਵੱਖ ਕਰਦਾ ਹੈ। ਬੇਟੀ ਦੀ ਹੱਤਿਆ ਤੋਂ ਬਾਅਦ ਸ਼ਖਸ ਖੁਦ ਵੀ ਖੁਦਕੁਸ਼ੀ ਕਰ ਲੈਂਦਾ ਹੈ। 
ਉਕਤ ਸ਼ਖਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਥਾਈਲੈਂਡ ਦੇ ਇਕ ਹੋਟਲ ''ਚ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਤਨੀ ਨਾਲ ਝਗੜੇ ਤੋਂ ਬਾਅਦ ਸ਼ਖਸ ਨੇ ਅਜਿਹਾ ਕਦਮ ਚੁੱਕਿਆ। ਉਸ ਨੇ ਬੇਟੀ ਦੀ ਹੱਤਿਆ ਦਾ ਫੇਸਬੁੱਕ ''ਤੇ ਲਾਈਵ ਕੀਤਾ। ਪਰਿਵਾਰ ਦੇ ਸਾਰੇ ਲੋਕ ਇਸ ਪੂਰੇ ਘਟਨਾਕ੍ਰਮ ਨੂੰ ਦੇਖ ਰਹੇ ਸਨ। ਫੇਸਬੁੱਕ ''ਤੇ ਵੀਡੀਓ ਦੇਖ ਕੇ ਉਕਤ ਸ਼ਖਸ ਦਾ ਪਰਿਵਾਰ ਅਤੇ ਦੋਸਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਘਟਨਾ ਵਾਲੀ ਥਾਂ ਵੱਲ ਰਵਾਨਾ ਹੋਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। 
ਫੇਸਬੁੱਕ ''ਤੇ ਇਹ ਵੀਡੀਓ ਆਉਣ ਤੋਂ ਬਾਅਦ ਯੂਜ਼ਰਸ ਵਲੋਂ ਲਗਾਤਾਰ ਸ਼ਿਕਾਇਤਾਂ ਆਉਣ ਲੱਗੀਆਂ। ਜਿਸ ਤੋਂ ਬਾਅਦ ਫੇਸਬੁੱਕ ਨੇ ਤੁਰੰਤ ਇਸ ਨੂੰ ਹਟਾ ਦਿੱਤਾ। ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਭਰੋਸਾ ਦਿੱਤਾ ਕਿ ਕੰਪਨੀ ਪੂਰੀ ਕੋਸ਼ਿਸ਼ ''ਚ ਜੁਟੀ ਹੈ ਕਿ ਅੱਗੇ ਤੋਂ ਫੇਸਬੁੱਕ ''ਤੇ ਅਜਿਹੇ ਵੀਡੀਓ ਨਾ ਅਪਲੋਡ ਕੀਤਾ ਜਾ ਸਕਣ। ਉਨ੍ਹਾਂ ਨੇ ਇਸ ਨੂੰ ਇਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਦੱਸਿਆ ਅਤੇ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ।

Tanu

News Editor

Related News