ਮਾਂ ਸੀ ਜਾਂ ਡੈਣ, ਆਪਣੇ ਹੀ ਬੱਚਿਆਂ ਨੂੰ ਦੇ ਦਿੱਤੀ ਅਜਿਹਾ ਸਜ਼ਾ ਕਿ ਪਛਤਾਵਾ ਹੀ ਰਹਿ ਗਿਆ ਪੱਲੇ

06/27/2017 2:09:09 PM

ਟੈਕਸਾਸ— ਦੱਖਣੀ ਯੁਨਾਈਟਡ ਸਟੇਟ ਦੇ ਟੈਕਸਾਸ 'ਚ ਇਕ ਨਿਰਦਈ ਮਾਂ ਨੇ ਆਪਣੇ ਹੀ ਬੱਚਿਆਂ ਨੂੰ ਅਜਿਹੀ ਸਜ਼ਾ ਦਿੱਤੀ ਕਿ ਉਸ ਦੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ 26 ਮਈ ਦੀ ਹੈ ਪਰ ਇਸ ਸ਼ੁੱਕਰਵਾਰ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਔਰਤ ਦੀ ਪਛਾਣ ਸਿੰਥਿਆ ਮੈਰੀ ਰੈਂਡਲਫ (24) ਦੇ ਰੂਪ 'ਚ ਹੋਈ ਹੈ। ਆਪਣੇ ਪਹਿਲੇ ਬਿਆਨ 'ਚ ਮੈਰੀ ਨੇ ਪੁਲਸ ਨੂੰ ਦੱਸਿਆ ਕਿ ਉਹ ਟੀ.ਵੀ ਦੇਖਦੇ ਹੋਏ ਧੋਤੇ ਹੋਏ ਕੱਪੜੇ ਤਹਿ ਕਰ ਰਹੀ ਸੀ ਕਿ ਉਸ ਸਮੇਂ ਉਸ ਦੀ 2 ਸਾਲਾ ਧੀ ਤੇ 16 ਮਹੀਨਿਆਂ ਦਾ ਛੋਟਾ ਬੇਟਾ ਖੇਡਦੇ ਹੋਏ ਕਮਰੇ ਦੇ ਵਰਾਂਡੇ 'ਚ ਚਲੇ ਗਏ, ਜਿੱਥੇ ਗਰਮੀ ਕਾਰਨ ਤਾਪਮਾਨ ਵਧੇਰੇ ਸੀ। ਤਕਰੀਬਨ ਅੱਧੇ ਕੁ ਘੰਟੇ ਮਗਰੋਂ ਉਹ ਬੱਚਿਆਂ ਨੂੰ ਸਾਰੇ ਘਰ 'ਚ ਲੱਭਦੀ ਰਹੀ ਪਰ ਉਹ ਨਾ ਮਿਲੇ । ਅਖੀਰ ਉਸ ਦੀ ਨਜ਼ਰ ਕਾਰ 'ਤੇ ਪਈ। ਉਸ ਨੇ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੱਚੇ ਮਰ ਚੁੱਕੇ ਸਨ। ਇਸ ਮਗਰੋਂ ਉਸ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। 

PunjabKesari
ਸਾਰੀ ਗੱਲ ਸੁਣਨ ਮਗਰੋਂ ਵੀ ਪੁਲਸ ਨੂੰ ਉਸ 'ਤੇ ਵਿਸ਼ਵਾਸ ਨਹੀਂ ਆਇਆ ਤੇ ਉਨ੍ਹਾਂ ਸਖਤਾਈ ਨਾਲ ਪੁੱਛ-ਪੜਤਾਲ ਕੀਤੀ। ਇਸ ਮਗਰੋਂ ਉਸ ਨੇ ਪੁਲਸ ਨੂੰ ਸੱਚ ਦੱਸਿਆ। 
ਉਸ ਨੇ ਦੱਸਿਆ ਕਿ ਦੁਪਹਿਰ ਦੇ ਤਕਰੀਬਨ 12.15 ਵਜੇ ਬੱਚੇ ਕਾਰ 'ਚ ਖੇਡ ਰਹੇ ਸਨ। ਉਸ ਨੇ ਕਈ ਵਾਰ ਬੱਚਿਆਂ ਨੂੰ ਬਾਹਰ ਆਉਣ ਲਈ ਕਿਹਾ ਪਰ ਬੱਚੇ ਜ਼ਿੱਦ 'ਤੇ ਅੜੇ ਰਹੇ। ਇਸ ਲਈ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਉਸ ਨੇ ਬੱਚਿਆਂ ਨੂੰ ਕਾਰ 'ਚ ਬੰਦ ਕਰ ਦਿੱਤਾ। ਇਸ ਮਗਰੋਂ ਉਹ ਕਮਰੇ 'ਚ ਸੌਣ ਲਈ ਚਲੀ ਗਈ।

PunjabKesari

ਜਦ 2 ਘੰਟਿਆਂ ਦੀ ਨੀਂਦ ਪੂਰੀ ਕਰਨ ਮਗਰੋਂ ਉਹ ਉੱਠੀ ਤਾਂ ਉਸ ਨੇ ਦੇਖਿਆ ਕਿ ਗਰਮੀ ਕਾਰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਉਸ ਨੇ ਖਿੜਕੀ ਦਾ ਕੱਚ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਤਾਂ ਕਿ ਪੁਲਸ ਨੂੰ ਮਾਮਲਾ ਇਕ ਹਾਦਸਾ ਹੀ ਲੱਗੇ।  ਪੁਲਸ ਨੇ ਸ਼ੁੱਕਰਵਾਰ ਨੂੰ ਮੈਰੀ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


Related News