ਨਵਾਜ਼ ਦੀ ਪਤਨੀ ਖਿਲਾਫ ਆਪਣਾ ਉਮੀਦਵਾਰ ਉਤਾਰੇਗਾ ਅੱਤਵਾਦੀ ਹਾਫਿਜ਼ ਸਈਦ

08/14/2017 1:57:09 AM

ਇਸਲਾਮਾਬਾਦ— ਭਾਰਤ ਮੋਸਟਵਾਂਟਡ ਅੱਤਵਾਦੀ ਜਮਾਤ-ਓਦ-ਦਾਵਾ ਦੇ ਚੀਫ ਹਾਫਿਜ਼ ਸਈਦ ਦੀ ਪਾਰਟੀ ਦਾ ਉਮੀਦਵਾਰ ਆਉਣ ਵਾਲੀਆਂ ਚੋਣਾਂ 'ਚ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਸ਼ਰੀਫ ਦੇ ਖਿਲਾਫ ਚੋਣ ਲੜੇਗਾ। ਐੱਨ.ਏ. 120 ਸੀਟ ਲਈ ਇਹ ਚੋਣਾਂ ਹੋਣੀਆਂ ਹਨ, ਜੋ ਸੁਪਰੀਮ ਕੋਰਟ ਵਲੋਂ ਨਵਾਜ਼ ਸ਼ਰੀਫ ਨੂੰ ਹਟਾਉਣ ਤੋਂ ਬਾਅਦ ਖਾਲੀ ਹੋਈ ਹੈ। ਇਸ ਸੀਟ ਨੂੰ ਲਾਹੌਰ-3 ਵੀ ਕਿਹਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਈਦ ਦੀ ਪਾਰਟੀ ਦੇ ਉਮੀਦਵਾਰ ਨੇ ਹਾਲਾਂਕਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਪੱਤਰ ਭਰਿਆ ਹੈ। ਉਸ ਦੀ ਪਾਰਟੀ ਨੂੰ ਹੁਣ ਤਕ ਚੋਣ ਕਮੀਸ਼ਨ ਨੇ ਰਜਿਸਟਰ ਨਹੀਂ ਕੀਤਾ ਹੈ।
ਹਾਫਿਜ਼ ਸਈਦ ਦੀ ਪਾਰਟੀ ਦਾ ਨਾਂ ਮਿੱਲੀ ਮੁਸਲਿਮ ਲੀਗ ਹੈ। ਇਸ ਨੇ ਮੁਹੰਮਦ ਯਾਕੂਬ ਸ਼ੇਖ ਨੂੰ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਖਿਲਾਫ ਮੈਦਾਨ 'ਚ ਉਤਰਿਆ ਹੈ। ਸ਼ੇਖ ਨੇ ਕਿਹਾ ਕਿ ਉਹ ਭਾਵੇਂ ਹੀ ਮੈਦਾਨ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਹੈ ਪਰ ਚੋਣ ਪ੍ਰਚਾਰ ਮਿੱਲੀ ਮੁਸਲਿਮ ਲੀਗ ਦੇ ਬੈਨਰ ਹੇਠ ਹੀ ਕੀਤਾ ਜਾਵੇਗਾ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਹਾਫਿਜ਼ ਦੀ ਪਾਰਟੀ ਮਿੱਲੀ ਮੁਸਲਿਮ ਲੀਗ ਨੂੰ ਅਜੇ ਤਕ ਰਜਿਸਟਰ ਨਹੀਂ ਕੀਤਾ ਹੈ। ਮਿੱਲੀ ਮੁਸਲਿਮ ਲੀਗ ਦੇ ਪ੍ਰਧਾਨ ਸੈਫੁੱਲਾ ਖਾਲਿਦ ਨੇ ਮੀਡੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਸੀਂ ਯਾਕੂਬ ਸ਼ੇਖ ਨੂੰ ਸਪੋਰਟ ਕਰਾਂਗੇ ਅਤੇ ਉਨ੍ਹਾਂ ਲਈ ਚੋਣ ਪ੍ਰਚਾਰ ਵੀ ਕਰਾਂਗੇ। 
ਖਾਲਿਦ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਸਾਡੀ ਪਾਰਟੀ 2018 ਦੇ ਜਨਰਲ ਚੋਣ 'ਚ ਸਾਰੀਆਂ ਸੀਟਾਂ ਨਾਲ ਮੈਦਾਨ 'ਚ ਉਤਰੇਗੀ। ਅਸੀਂ ਉਨ੍ਹ ਪਾਰਟੀ ਨਾਲ ਗਠਜੋੜ ਕਰ ਸਕਦੇ ਹਾਂ, ਜੋ ਸਾਡੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੋਵੇ। ਕਾਈਦੇ-ਆਜ਼ਮ ਜਿਨ੍ਹਾਂ ਅਤੇ ਅੱਲਾਮਾ ਨੇ ਮੁਲਕ ਲਈ ਸੁਪਨਾ ਦੇਖਿਆ ਸੀ, ਅਸੀਂ ਉਸ ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਹਾਫਿਜ਼ ਸਈਦ ਨੇ ਹੀ ਖਾਲਿਦ ਨੂੰ ਆਪਣੇ ਬਾਅਦ ਜੇਯੂਡੀ ਦਾ ਚੀਫ ਬਣਾਇਆ ਹੈ। ਇਸ ਤੋਂ ਬਾਅਦ ਉਹ ਮਿੱਲੀ ਮੁਸਲਿਮ ਲੀਗ ਦਾ ਚੀਫ ਬਣਾਇਆ ਗਿਆ। ਹਾਲਾਂਕਿ ਖਾਲਿਦ ਦਾ ਕਹਿਣਾ ਹੈ ਕਿ ਉਹ ਅਬਦੁਲ ਰਹਿਮਾਨ ਮੱਕੀ ਤੋਂ ਬਾਅਦ ਪਾਰਟੀ ਦਾ ਕੰਮ ਦੇਖਦਾ ਹੈ। ਪਾਕਿਸਤਾਨ ਦੀ ਸਿਆਸਤ 'ਚ ਮਿੱਲੀ ਮੁਸਲਿਮ ਲੀਗ ਦਾ ਮੈਦਾਨ 'ਚ ਆਉਣਾ ਇਕ ਵੱਡੇ ਕਦਮ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਮਾਤ-ਓਦ-ਦਾਵਾ ਖੁਦ ਨੂੰ ਇਕ ਸੋਸ਼ਲ ਆਰਗਨਾਈਜ਼ੇਸ਼ਨ ਦੱਸਦਾ ਰਿਹਾ ਹੈ।


Related News