ਅੱਤਵਾਦੀ ਹਮਲੇ ਤੋਂ ਨਜਿੱਠਣ ਲਈ ਆਸਟ੍ਰੇਲੀਅਨ ਪੁਲਸ ਨੂੰ ਦਿੱਤੀ ਗਈ ਖਾਸ ਸਿਖਲਾਈ

10/18/2017 1:25:19 PM

ਸਿਡਨੀ (ਬਿਊਰੋ)— ਅੱਤਵਾਦ ਹਰ ਇਕ ਦੇਸ਼ ਲਈ ਚੁਣੌਤੀ ਬਣਿਆ ਹੋਇਆ ਹੈ। ਆਸਟ੍ਰੇਲੀਆ 'ਤੇ ਜੇਕਰ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਇਸ ਤੋਂ ਬਚਣ ਲਈ ਬੀਤੀ ਰਾਤ ਇਕ ਨਾਟਕੀ ਦ੍ਰਿਸ਼ ਫਿਲਮਾਇਆ ਗਿਆ, ਜਿਸ 'ਚ ਨਿਊ ਸਾਊਥ ਵੇਲਜ਼ ਪੁਲਸ ਅਤੇ ਐਮਰਜੈਂਸੀ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ। ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਜੇਕਰ ਹਮਲਾ ਹੁੰਦਾ ਹੈ ਤਾਂ ਉਸ ਨਾਲ ਕਿਵੇਂ ਨਜਿੱਠਣਾ ਹੈ। 
ਨਾਟਕੀ ਦ੍ਰਿਸ਼ 'ਚ ਫਿਲਮਾਇਆ ਗਿਆ ਕਿ ਸਿਡਨੀ ਦੇ ਸੈਂਟਰਲ ਸਟੇਸ਼ਨ 'ਤੇ ਹਮਲਾ ਹੁੰਦਾ। ਦਿਖਾਇਆ ਗਿਆ ਹੈ ਕਿ ਸਟੇਸ਼ਨ 'ਤੇ ਮਾਸਕ ਪਹਿਨੇ ਦੋ ਅੱਤਵਾਦੀਆਂ ਕੋਲ ਆਟੋਮੈਟਿਕ ਰਾਈਫਲਾਂ ਅਤੇ ਚਾਕੂ ਹਨ। ਅੱਤਵਾਦੀਆਂ ਵਲੋਂ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਚਾਕੂ ਮਾਰ ਕੇ ਜ਼ਖਮੀ ਕੀਤਾ ਗਿਆ। ਟਰੇਨ 'ਚ ਕੁਝ ਔਰਤਾਂ ਨੂੰ ਬੰਧਕ ਵੀ ਬਣਾਇਆ ਗਿਆ। 

PunjabKesari

ਇਸ ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਪੁਲਸ ਅਧਿਕਾਰੀ ਪਹੁੰਚਦੇ ਹਨ ਅਤੇ ਅੱਤਵਾਦੀਆਂ ਨੂੰ ਫੜਿਆ ਜਾਂਦਾ ਹੈ।

PunjabKesari
ਓਧਰ ਅੱਤਵਾਦ ਯੂਨਿਟ ਦੇ ਕਮਾਂਡਰ ਅਤੇ ਸਹਾਇਕ ਕਮਿਸ਼ਨਰ ਮਾਰਕ ਮਾਰਡੋਚ ਨੇ ਕਿਹਾ ਕਿ ਅਸੀਂ ਸਿੱਖਿਆ ਹੈ ਕਿ ਵਿਦੇਸ਼ਾਂ ਵਿਚ ਕੀ ਹੋਇਆ ਅਤੇ ਅਸੀਂ ਆਪਣੇ ਆਪ ਨੂੰ ਤਿਆਰ ਕਰ ਰਹੇ ਹਾਂ। ਮਾਰਕ ਨੇ ਅੱਗੇ ਕਿਹਾ ਕਿ ਪੂਰੀ ਦੁਨੀਆ 'ਚ ਅੱਤਵਾਦੀ ਜੋ ਖੂਨ-ਖਰਾਬਾ ਕਰ ਰਹੇ ਹਨ ਅਸੀਂ ਦੇਖਿਆ ਹੈ। ਇਹ ਬਹੁਤ ਭਿਆਨਕ ਅਤੇ ਬਦਕਿਸਮਤੀ ਭਰਿਆ ਹੁੰਦਾ ਹੈ, ਬੇਕਸੂਰ ਲੋਕ ਮਾਰੇ ਜਾਂਦੇ ਹਨ। ਆਸਟ੍ਰੇਲੀਆ ਵਿਚ ਜੇਕਰ ਅਜਿਹਾ ਹੁੰਦਾ ਹੈ ਤਾਂ ਸਾਨੂੰ ਤਿਆਰ ਰਹਿਣ ਦੀ ਲੋੜ ਹੈ। ਇਸ ਲਈ ਅਸੀਂ ਤਿਆਰ ਹੋ ਰਹੇ ਹਨ ਅਤੇ ਇਸ ਦਾ ਮਤਬਲ ਇਹ ਹੈ ਕਿ ਅਸੀਂ ਸਾਵਧਾਨ ਰਹੀਏ।


Related News