ਮੌਤ ਦੀ ਦਹਿਲੀਜ਼ 'ਤੇ ਖੜ੍ਹੀ ਪੰਜ ਸਾਲਾ ਕੁੜੀ ਨੇ ਮਾਪਿਆਂ ਅੱਗੇ ਰੱਖੀ ਅਜਿਹੀ ਮੰਗ, ਦਿਲ 'ਤੇ ਪੱਥਰ ਰੱਖ ਕੀਤੀ ਪੂਰੀ (ਤਸਵ

06/23/2017 5:16:58 PM

ਸਕਾਟਲੈਂਡ— ਆਪਣੀ ਧੀ ਨੂੰ ਦੁਲਹਨ ਦੇ ਲਿਬਾਸ ਵਿਚ ਦੇਖਣਾ ਕੌਣ ਨਹੀਂ ਚਾਹੇਗਾ? ਪਰ ਸ਼ਾਇਦ ਹੀ ਉਸ ਸੁਪਨੇ ਨੂੰ ਕੋਈ ਇਸ ਤਰ੍ਹਾਂ ਪੂਰਾ ਕਰਨਾ ਚਾਹੇਗਾ। ਸਕਾਟਲੈਂਡ ਦੇ ਮੌਰੇ ਦੀ ਰਹਿਣ ਵਾਲੀ ਪੰਜ ਸਾਲਾ ਇਲੇਧ ਪੈਟਰਸਨ ਨੂੰ ਕੈਂਸਰ ਹੈ। ਉਹ ਜ਼ਿੰਦਗੀ ਦੇ ਆਖਰੀ ਦਿਨ ਬਿਤਾ ਰਹੀ ਹੈ ਅਤੇ ਉਸ ਨੇ ਆਪਣੇ ਮਾਤਾ-ਪਿਤਾ ਅੱਗੇ ਅਜਿਹੀ ਮੰਗ ਰੱਖ ਦਿੱਤੀ, ਜਿਸ ਨੂੰ ਪੂਰੇ ਕਰਦੇ ਹੋਏ ਉਨ੍ਹਾਂ ਦਾ ਦਿਲ ਪਸੀਜ਼ ਗਿਆ। ਇਲੇਧ ਦੁਲਹਨ ਬਣਨਾ ਚਾਹੁੰਦੀ ਸੀ ਅਤੇ ਉਸ ਨੇ ਆਪਣਾ ਜੀਵਨਸਾਥੀ ਵੀ ਚੁਣ ਰੱਖਿਆ ਸੀ ਪਰ ਪਰਮਾਤਮਾ ਨੇ ਉਸ ਨੂੰ ਜਵਾਨ ਹੋਣ ਅਤੇ ਜ਼ਿੰਦਗੀ ਦੇ ਇਸ ਰੰਗ ਨੂੰ ਮਾਨਣ ਦਾ ਮੌਕਾ ਹੀ ਨਹੀਂ ਦਿੱਤਾ। ਆਖਰ ਉਸ ਦੇ ਇਸ ਸੁਪਨੇ ਨੂੰ ਉਸ ਦੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਪੂਰਾ ਕਰ ਦਿੱਤਾ ਗਿਆ। ਐਤਵਾਰ ਨੂੰ ਇਲੇਧ ਅਤੇ ਉਸ ਦੇ ਦੋਸਤ ਹੈਰੀਸਨ ਨੇ ਇਕ-ਦੂਜੇ ਦੇ ਗਲ ਵਿਚ ਹਾਰ ਪਾਏ ਅਤੇ ਇਸ ਦਾ ਇਲੇਧ ਦਾ ਸੁਪਨਾ ਪੂਰਾ ਹੋ ਗਿਆ। ਵਿਆਹ ਵਾਲੇ ਦਿਨ ਇਲੇਧ ਨੂੰ ਪਰੀਆਂ ਵਾਂਗ ਸਜਾਇਆ ਗਿਆ ਸੀ। ਹੈਰੀਸਨ ਦੇ ਪਿਤਾ ਨੇ ਕਿਹਾ ਕਿ ਉਹ ਅਤੇ ਇਲੇਧ ਇਕ-ਦੂਜੇ ਲਈ ਬਣੇ ਹਨ। ਜੇਕਰ ਰੱਬ ਇਲੇਧ ਨੂੰ ਜ਼ਿੰਦਗੀ ਬਖਸ਼ਦਾ ਤਾਂ ਸ਼ਾਇਦ ਹੀ ਉਨ੍ਹਾਂ ਨੂੰ ਕਦੇ ਵੱਖ ਨਹੀਂ ਕੀਤਾ ਜਾ ਸਕਦਾ ਸੀ। 


Related News