ਇਸ ਦੇਸ਼ ''ਚ ਪਾਰਾ ਪਹੁੰਚਿਆ -40 ਡਿਗਰੀ, ਟੂਰਿਸਟ ਇੰਝ ਕਰ ਰਹੇ ਨੇ ਮਸਤੀ (ਤਸਵੀਰਾਂ)

12/07/2017 10:30:56 AM

ਬੀਜਿੰਗ(ਬਿਊਰੋ)— ਇਹ ਤਸਵੀਰਾਂ ਚੀਨ ਦੇ ਉਤਰੀ ਸਿਰੇ 'ਤੇ ਮੌਜੂਦ ਮੋਹੇ ਕਾਊਂਟੀ ਦੀਆਂ ਹਨ। ਇੱਥੇ ਪਾਰਾ ਮਾਈਨਸ 40 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਟੂਰਿਸਟਸ ਇੱਥੇ ਠੰਡ ਦਾ ਮਜ਼ਾ ਲੈ ਰਹੇ ਹਨ। ਇਸ ਠੰਡ ਵਿਚ ਇਕ ਟੂਰਿਸਟ ਨੇ ਜਿਵੇਂ ਹੀ ਇਕ ਭਾਂਡੇ ਵਿਚ ਗਰਮ ਪਾਣੀ ਲੈ ਕੇ ਉਪਰ ਨੂੰ ਸੁੱਟਿਆ ਤਾਂ ਉਹ ਹਵਾ ਵਿਚ ਹੀ ਜੰਮ ਗਿਆ। ਇਸ ਇਲਾਕੇ ਵਿਚ ਤਾਇਨਾਤ ਸੈਨਾ ਦੇ ਜਵਾਨਾਂ ਲਈ ਪੈਟਰੋਲਿੰਗ ਕਰਨਾ ਚੈਲੇਂਜ ਬਣਿਆ ਹੋਇਆ ਹੈ। ਉਹ ਸਿਰ ਤੋਂ ਪੈਰਾਂ ਤੱਕ ਢਕੇ ਕੱਪੜਿਆਂ ਵਿਚ ਇੱਥੇ ਸਰਹੱਦ ਦੀ ਸੁਰੱਖਿਆ ਕਰ ਰਹੇ ਹਨ। ਦੱਸਣਯੋਗ ਹੈ ਕਿ ਇੱਥੇ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਮਾਈਨਸ 52 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।


Related News