ਤੇਮੇਰ ਪੂਰਾ ਕਰਨਗੇ ਆਪਣਾ ਕਾਰਜਕਾਲ :ਮੀਰੇਲਸ ਸਾਓ

05/30/2017 11:56:58 AM

ਪਾਓਲੋ— ਬ੍ਰਾਜ਼ੀਲ ਨੇ ਵਿੱਤ ਮੰਤਰੀ ਹੈਨਰਿਕ ਮੀਰੇਲਜ਼ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਵਜੂਦ ਰਾਸ਼ਟਰਪਤੀ ਤੇਮਤ ਆਪਣਾ ਕਾਰਜਕਾਲ ਪੂਰਾ ਕਰ ਲੈਣਗੇ। ਮੀਰੇਲਸਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਜੇਕਰ ਤੇਮੇਰ ਨੂੰ ਬਰਖਾਸਤ ਵੀ ਕੀਤਾ ਜਾਂਦਾ ਹੈ ਤਾਂ ਵੀ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸ਼ਾਮਲ ਨਹੀਂ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮਾਈਕਲ ਤੇਮੇਰ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫਸਣ ਤੋਂ ਬਾਅਦ ਤੋਂ ਹੀ ਮੰਤਰੀ ਮੀਰੇਲਜ਼ ਦੇ ਰਾਸ਼ਟਰਪਤੀ ਬਣਨ ਦੀ ਚਰਚਾ ਜ਼ੋਰਾਂ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੇਮੇਰ ਨੂੰ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹਟਾਇਆ ਜਾਂਦਾ ਹੈ ਤਾਂ ਬ੍ਰਾਜ਼ੀਲ ਕਾਂਗਰਸ ਨੂੰ ਰਾਸ਼ਟਰਪਤੀ ਅਹੁਦੇ ਲਈ ਨਵਾਂ ਉਮੀਦਵਾਰ ਚੁਣਨਾ ਪਵੇਗਾ, ਜਿਸ ਦਾ ਕਾਰਜਕਾਲ 2018 ਤੱਕ ਹੋਵੇਗਾ।


Related News