ਉਸਤਾਦ ਲਾਲ ਚੰਦ ਯਮਲਾ ਜੱਟ 17 ਵਾਂ ਮੇਲਾ ਯਾਦਗਾਰੀ ਹੋ ਨਿਬੜਿਆ

10/23/2017 12:20:48 PM

ਫਰਿਜ਼ਨੋ/ ਕੈਲੀਫੋਰਨੀਆ( ਨੀਟਾ ਮਾਛੀਕੇ)— ਕੈਲੀਫੋਰਨੀਆ ਦੀ ਸ਼ੈਟਰਲ ਵੈਲੀ ਦੇ ਸ਼ਹਿਰ ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਤ 17 ਵਾਂ ਯਾਦਗਾਰੀ ਮੇਲਾ 'ਪੈਨਜੈਕ ਪਾਰਕ' ਵਿਖੇ ਹੋਇਆ।ਇਸ ਵਿਚ ਇਲਾਕੇ ਭਰ ਦੀਆਂ ਵੱਖ-ਵੱਖ ਸੱਭਿਆਚਾਰਕ ਅਤੇ ਰਾਜਨੀਤਿਕ ਸੰਸਥਾਵਾਂ ਅਤੇ ਸਮੂਹ ਪੰਜਾਬੀਅਤ ਨੇ ਸ਼ਿਰਕਤ ਕੀਤੀ।ਇਸ ਮੇਲੇ ਦੀ ਰਸ਼ਮੀ ਸੁਰੂਆਤ ਵਿਸ਼ੇਸ਼ ਤੌਰ 'ਤੇ ਪੰਜਾਬ ਤੋਂ ਆਏ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਹੋਰਨਾਂ ਨੇ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ 'ਤੇ ਫੁੱਲਾਂ ਦੇ ਹਾਰ ਪਾ ਕੇ ਕੀਤੀ। 
ਇਸ ਉਪਰੰਤ ਯਮਲਾ ਜੀ ਦੇ ਸ਼ਗਿਰਦ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਰਾਜ ਬਰਾੜ ਨੇ ਧਾਰਮਿਕ ਗੀਤਾ ਰਾਹੀਂ ਹਾਜ਼ਰੀ ਭਰੀ। ਇਸ ਉਪਰੰਤ ਸ਼ੁਰੂ ਹੋਇਆ ਗਾਇਕੀ ਦਾ ਖੁਲ੍ਹਾ ਅਖਾੜਾ, ਜਿਸ ਵਿਚ ਬੁਲੰਦ ਆਵਾਜ਼ ਦੀ ਮਾਲਕ ਬੀਬੀ ਜੋਤ ਰਣਜੀਤ ਨੇ ਕਵੀਸ਼ਰੀ ਵਾਰਾ ਅਤੇ ਹਰਦੇਵ ਸਿੰਘ ਸਿੱਧੂ ਨੇ ਧਾਰਮਿਕ ਗੀਤ ਗਾਏ। ਇਸ ਮਗਰੋਂ ਦਿਲਦਾਰ ਮਿਊਜ਼ੀਕਲ ਗਰੁੱਪ ਦੇ ਅਵਤਾਰ ਗਰੇਵਾਲ, ਰਾਣਾ ਗਿੱਲ ਅਤੇ ਕੰਤਾ ਸਹੋਤਾ ਨੇ ਖੁੱਲਾ ਅਖਾੜਾ ਲਿਆ। ਬਾਕੀ ਗਾਇਕਾਂ ਵਿਚ ਸੁਲਤਾਨ ਅਖਤਰ ਅਤੇ ਗੁਰਜੀਤ ਜੀਤੀ ਨੇ ਦੋਗਾਣੇ, ਰਵੀ ਰੰਧਾਵਾ, ਅਕਾਸ਼ਦੀਪ ਅਕਾਸ, ਜਸਵੰਤ ਸਿੰਘ, ਸੁਰਜੀਤ ਮਾਛੀਵਾੜਾ, ਰਾਜ ਬਰਾੜ, ਪੱਪੀ ਭਦੌੜ ਆਦਿ ਕਲਾਕਾਰਾਂ ਨੇ ਖੂਬ ਰੰਗ ਬੰਨਿਆ। ਇਸ ਸਮੇਂ ਬੁਲਾਰਿਆਂ ਅਤੇ ਮਹਿਮਾਨਾਂ ਵਿਚ ਮੁੱਖ ਮਹਿਮਾਨ ਪ੍ਰੋ. ਗੁਰਭਜਨ ਗਿੱਲ, ਅਸ਼ੋਕ ਐਸ. ਭੋਰਾ, ਡਾ. ਹਰਮੇਸ ਕੁਮਾਰ, ਵਿਕ੍ਰਮ ਵੋਹਰਾ, ਰੌਣਕ ਸਿੰਘ, ਸੁਖਵਿੰਦਰ ਸੰਘੇੜਾ, ਰੌਣਕ ਸਿੰਘ, ਨਰਿੰਦਰਪਾਲ ਹੁੰਦਲ, ਹਰਿੰਦਰ ਹੁੰਦਲ, ਵਿਕਰਮ ਵੋਹਰਾ, ਵਿਨੈ ਵੋਹਰਾ, ਜਗਜੀਤ ਸਿੰਘ ਥਿੰਦ ਆਦਿਕ ਨੇ ਹਾਜ਼ਰੀ ਭਰੀ।ਇਸ ਮੇਲੇ ਸ਼੍ਰੋਮਣੀ ਅਕਾਲੀ ਬਾਦਲ ਦੇ ਸਥਾਨਿਕ ਆਗੂ ਵੋਹਰਾ ਬ੍ਰਦਰਜ਼ ਵੱਲੋਂ ਬਤੌਰ ਗਰੈਡ ਸਪਾਂਸਰ ਸਹਿਯੋਗ ਦਿੱਤਾ ਗਿਆ ਸੀ। 
ਇਸ ਮੇਲੇ ਵਿਚ ਆਮ ਲੋਕਾਂ ਨਾਲੋਂ ਜ਼ਿਆਦਾ ਸਮੁੱਚੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ। ਜਿਸ ਕਰ ਕੇ ਇਹ ਮੇਲਾ ਇਸ ਸਾਲ ਅਕਾਲੀ ਦਲ ਦੀ ਕਾਨਫਰੰਸ ਹੋ ਨਿਬੜਿਆ। ਵੀਡੀਓ ਸੇਵਾ ਸ਼ਿਆਰਾ ਸਿੰਘ ਢੀਡਸਾ 'ਉਮਨੀ ਵੀਡੀਓ ਬੇਕਰਸ਼ਫੀਲਡ' ਨੇ ਨਿਭਾਈ। ਜਦਕਿ ਮੇਲੇ ਦੌਰਾਨ ਸਟੇਜ਼ ਸੰਚਾਲਨ ਮਰਹੂਮ ਗਾਇਕ ਕੁਲਦੀਪ ਮਾਣਕ ਦੀ ਪੁੱਤਰੀ ਸ਼ਕਤੀ ਮਾਣਕ ਅਤੇ ਕੁਲਵੰਤ ਧਾਲੀਆ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿਚ ਕੀਤਾ।


Related News