ਇਹ ਹੈ ਦੁਨੀਆ ਦੀ ਸਭ ਤੋਂ ਛੋਟੀ ਸਲਤਨਤ, ਰਾਜਾ ਕਰਦਾ ਹੈ ਇਹ ਕੰਮ

12/06/2017 1:35:15 PM

ਰੋਮ— 'ਕਿੰਗਡਮ ਆਫ ਟਵੋਲਾਰਾ' ਦੁਨੀਆ ਦੀ ਸਭ ਤੋਂ ਛੋਟੀ ਸਲਤਨਤ ਹੈ, ਜਿਸ 'ਚ ਸਿਰਫ 11 ਲੋਕ ਹੀ ਰਹਿੰਦੇ ਹਨ। ਉਨ੍ਹਾਂ ਦਾ ਰਾਜਾ ਰੈਸਟੋਰੈਂਟ ਚਲਾਉਂਦਾ ਹੈ। ਇਹ ਇਟਲੀ ਦੇ ਸਾਰਡੀਨੀਆ ਸੂਬੇ ਕੋਲ ਭੂ-ਮੱਧ ਸਾਗਰ 'ਚ ਸਥਿਤ ਹੈ। ਇਹ ਇਕ ਬਹੁਤ ਛੋਟਾ ਟਾਪੂ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਟਲੀ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਇਹ ਕਿੰਗਡਮ ਮੌਜੂਦ ਹੈ। ਇਸ ਦਾ ਕੁੱਲ ਖੇਤਰਫਲ 5 ਵਰਗ ਕਿਲੋਮੀਟਰ ਹੈ। ਕਿੰਗਡਮ ਦਾ ਨਾਂ ਅੰਤੋਨੀਓ ਬਰਤੀਲਿਓਨੀ ਹੈ। 'ਕਿੰਡਮ ਆਫ ਟਵੋਲਾਰਾ' ਇਸ ਸਾਲ ਆਪਣੀ ਸਥਾਪਨਾ ਦਾ 180ਵਾਂ ਸਾਲ ਮਨਾ ਰਹੀ ਹੈ।

PunjabKesariਇੱਥੇ ਦੇ ਰਾਜਾ ਅੰਤੋਨੀਓ ਕਿਸ਼ਤੀ 'ਤੇ ਬਣੇ ਇਕ ਰੈਸਟੋਰੈਂਟ ਨੂੰ ਚਲਾਉਂਦੇ ਹਨ। ਇਸ ਦੇ ਇਲਾਵਾ ਉਨ੍ਹਾਂ ਨੂੰ ਕੁੱਝ ਖਾਸ ਸੁਵਿਧਾਵਾਂ ਨਹੀਂ ਮਿਲੀਆਂ ਕਈ ਦੇਸ਼ਾਂ ਦੇ ਰਾਜਿਆਂ ਤੋਂ ਇਲਾਵਾ ਟਵੋਲਾਰਾ ਦੇ ਰਾਜਿਆਂ ਨੇ ਸਮਝੌਤੇ ਵੀ ਕੀਤੇ। ਇਨ੍ਹਾਂ 'ਚ ਇਕ ਇਟਲੀ ਦੇ ਸੰਸਥਾਪਕ ਕਹੇ ਜਾਣ ਵਾਲੇ ਗੁਸੇਪ ਗੈਰੀਬਾਲਡੀ ਵੀ ਸਨ। ਉਸ ਸਮੇਂ ਦੇ ਸਾਰਡੀਨੀਆ ਦੇ ਰਾਜੇ ਵਿਟੋਰੀਓ ਐਮਿਨੁਅਲ ਦੂਜੇ ਨੇ ਤਾਂ 1903 'ਚ ਟਵੋਲਾਰਾ ਦੇ ਨਾਲ ਸ਼ਾਂਤੀ ਸਮਝੌਤਾ ਵੀ ਕੀਤਾ ਸੀ।

PunjabKesari19ਵੀਂ ਸਦੀ 'ਚ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੇ ਦੁਨੀਆ ਭਰ ਦੇ ਰਾਜਾ-ਮਹਾਰਾਜਿਆਂ ਦੀਆਂ ਤਸਵੀਰਾਂ ਇਕੱਠੇ ਕਰਨ ਦਾ ਮਿਸ਼ਨ ਸ਼ੁਰੂ ਕੀਤਾ ਸੀ। ਟਵੋਲਾਰਾ ਦੇ ਸਮਰਾਜ ਦੀ ਵੀ ਤਸਵੀਰ ਕਈ ਸਾਲਾਂ ਤਕ ਬਕਿੰਘਮ ਪੈਲਸ ਦੀ ਸ਼ੋਭਾ ਵਧਾਉਂਦੀ ਰਹੀ।


Related News