ਤਾਇਵਾਨ ਦੀ ਅਜਿਹੀ ਚਰਚ ਜਿਸ ਨੂੰ ਦੇਖ ਸੈਲਾਨੀ ਰਹਿ ਜਾਂਦੇ ਨੇ ਦੰਗ

12/11/2017 6:08:57 PM

ਤਾਇਵਾਨ— ਪੂਰੀ ਦੁਨੀਆ 'ਚ ਕਈ ਤਰ੍ਹਾਂ ਦੇ ਅਜੂਬੇ ਮੌਜੂਦ ਹਨ, ਜਿਨ੍ਹਾਂ ਨੂੰ ਦੇਖ ਅਕਸਰ ਲੋਕ ਹੈਰਾਨ ਰਹਿ ਜਾਂਦੇ ਹਨ। ਪਰ ਕੀ ਤੁਸੀਂ ਕਦੇ ਜੁੱਤੀ ਦੇ ਆਕਾਰ ਦੀ ਚਰਚ ਦੇਖੀ ਹੈ। ਜੀ ਹਾਂ ਅਜਿਹੀ ਚਰਚ ਬਣੀ ਹੈ ਤਾਇਵਾਨ 'ਚ। ਇਹ ਚਰਚ ਕੱਚ ਦੀ ਬਣੀ ਹੋਈ ਹੈ, ਜੋ ਕਿ ਬਿਲਕੁਲ ਜੁੱਤੀ ਵਰਗੀ ਦਿੱਸਦੀ ਹੈ। ਇਹ ਚਰਚ ਖਾਸ ਕਰਕੇ ਔਰਤਾਂ ਲਈ ਖਿੱਚ ਦਾ ਕੇਂਦਰ ਬਈ ਹੋਈ ਹੈ। ਔਰਤਾਂ ਇਸ ਚਰਚ ਨੂੰ ਬਹੁਤ ਪਸੰਦ ਕਰ ਰਹੀਆਂ ਹਨ।

PunjabKesari
ਜੁੱਤੀ ਦੇ ਆਕਾਰ ਦੀ ਇਸ ਚਰਚ ਨੂੰ ਦੇਖ ਸੈਲਾਨੀ ਖੁਦ ਹੀ ਇਸ ਦੇ ਵੱਲ ਖਿੱਚੇ ਚਲੇ ਆਉਂਦੇ ਹਨ। ਇਹ ਚਰਚ ਪੰਜ ਫੁੱਟ ਲੰਬਾ ਤੇ 36 ਫੁੱਟ ਚੌੜਾ ਹੈ। ਇਸ ਚਰਚ ਨੂੰ ਬਣਾਉਣ ਲਈ 320 ਗਲਾਸ ਦੇ ਟੁਕੜਿਆਂ ਦੀ ਵਰਤੋਂ ਕੀਤੀ ਗਈ ਹੈ।

PunjabKesari

ਇਸ ਚਰਚ ਨੂੰ ਬਾਹਰੋਂ ਹੀ ਨਹੀਂ ਬਲਕਿ ਅੰਦਰੋਂ ਵੀ ਬਹੁਤ ਸੁੰਦਰ ਬਣਾਇਆ ਗਿਆ ਹੈ। ਇਹ ਚਰਚ ਮੈਟਲ ਤੇ ਨੀਲੇ ਕੱਚ ਨਾਲ ਤਿਆਰ ਕੀਤੀ ਗਈ ਹੈ, ਜੋ ਕਿ ਉੱਚੀ ਅੱਡੀ ਦੀ ਜੁੱਤੀ ਦੇ ਆਕਾਰ ਦਾ ਹੈ। ਇਸ ਚਰਚ 'ਚ ਸੈਲਾਨੀਆਂ ਦੀ ਪ੍ਰਾਰਥਨਾ ਲਈ ਖਾਸ ਵਿਵਸਥਾ ਕੀਤੀ ਗਈ ਹੈ। ਇਸ ਚਰਚ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਆ ਰਹੇ ਹਨ।

PunjabKesari


Related News