ਨਿੱਕੀ ਹੈਲੀ ਨੇ ਭਾਰਤੀ ਰਾਜਦੂਤ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ

04/27/2017 2:28:32 PM

ਨਿਊਯਾਰਕ— ਸੰਯੁਕਤ ਰਾਸ਼ਟਰ ''ਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਆਪਣੇ ਭਾਰਤੀ ਹਮਰੁਤਬਾ ਸਈਅਦ ਅਕਬਰੂਦੀਨ ਨਾਲ ਮੁਲਾਕਾਤ ਕੀਤੀ। ਨਿੱਕੀ ਨੇ ਅਕਬਰੂਦੀਨ ਨਾਲ ਮੁਲਾਕਾਤ ਦੌਰਾਨ ਵਿਕਾਸ ਲਈ ਭਾਰਤ ਵਲੋਂ ਚੁੱਕੇ ਗਏ ਆਰਥਿਕ ਅਤੇ ਭ੍ਰਿਸ਼ਟਾਚਾਰ ਰੋਕੂ ਸੁਧਾਰਾਂ ''ਤੇ ਚਰਚਾ ਨਾਲ ਹੀ ਸੰਯੁਕਤ ਰਾਸ਼ਟਰ ''ਚ ਭਾਰਤ-ਅਮਰੀਕੀ ਸਹਿਯੋਗ ਵਧਾਉਣ ''ਤੇ ਵੀ ਸਲਾਹ ਮਸ਼ਵਰਾ ਕੀਤਾ। ਨਿੱਕੀ ਨੇ ਬੁੱਧਵਾਰ ਭਾਵ ਕੱਲ ਇੱਥੇ ਭਾਰਤ ਦੇ ਸਥਾਈ ਮਿਸ਼ਨ ''ਚ ਅਕਬਰੂਦੀਨ ਨਾਲ ਮੁਲਾਕਾਤ ਕੀਤੀ। 
ਦੋਹਾਂ ਰਾਜਦੂਤਾਂ ਨੇ ਭਾਰਤ-ਅਮਰੀਕਾ ਦੇ ਸਹਿਯੋਗ ਅਤੇ ਸੰਯੁਕਤ ਰਾਸ਼ਟਰ ਵਿਚ ਦੋਹਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਮੌਕਿਆਂ ''ਤੇ ਵੀ ਸਲਾਹ ਮਸ਼ਵਰਾ ਕੀਤਾ। ਓਧਰ ਅਕਬਰੂਦੀਨ ਨੇ ਦੱਸਿਆ, ''ਭਾਰਤ-ਅਮਰੀਕਾ ਵਿਚਾਲੇ ਵਧਦੇ ਸੰਬੰਧਾਂ ਦੀ ਹੀ ਤਰਜ਼ ''ਤੇ ਕਿਸ ਤਰ੍ਹਾਂ ਨਾਲ ਸੰਯੁਕਤ ਰਾਸ਼ਟਰ ''ਚ ਇਕਜੁਟ ਹੋ ਕੇ ਕੰਮ ਕੀਤਾ ਜਾਵੇ, ਅਸੀਂ ਇਸ ''ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ।''
ਇੱਥੇ ਦੱਸ ਦੇਈਏ ਕਿ ਟਰੰਪ ਪ੍ਰਸ਼ਾਸਨ ਵਲੋਂ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਨਿਯੁਕਤ ਕੀਤੇ ਜਾਣ ਤੋਂ ਬਾਅਦ ਨਿੱਕੀ ਨੇ ਆਪਣੇ ਖੁੱਲ੍ਹੇ ਸੁਭਾਅ ਕਾਰਨ ਬੇਹੱਦ ਘੱਟ ਸਮੇਂ ਵਿਚ ਹੀ ਵੈਸ਼ਵਿਕ ਸੰਸਥਾ ''ਚ ਆਪਣੀ ਥਾਂ ਬਣਾ ਲਈ ਹੈ। ਇਸ ਮਹੀਨੇ ਦੀ ਸ਼ੁਰੂਆਤ ''ਚ ਨਿੱਕੀ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਵਿਚ ਅਮਰੀਕਾ ਆਪਣੀ ਭੂਮਿਕਾ ਤਲਾਸ਼ ਕਰੇਗਾ। ਭਾਰਤ ਨੇ ਭਾਰਤ-ਪਾਕਿਸਤਾਨ ਮਸਲੇ ਦੇ ਹੱਲ ਲਈ ਅਮਰੀਕੀ ਦੀ ਕਿਸੇ ਵੀ ਭੂਮਿਕਾ ਨੂੰ ਇਹ ਕਹਿੰਦੇ ਹੋਏ ਰੱਦ ਕੀਤਾ ਹੈ ਕਿ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਮਾਹੌਲ ''ਚ ਭਾਰਤ-ਪਾਕਿਸਤਾਨ ਵਿਚਾਲੇ ਸਾਰੇ ਮੁੱਦਿਆਂ ਦੇ ਦੋ-ਪੱਖੀ ਗੱਲਬਾਤ ਦੀ ਸਰਕਾਰ ਦੇ ਰਵੱਈਏ ''ਚ ਕੋਈ ਬਦਲਾਅ ਨਹੀਂ ਆਇਆ ਹੈ।

Tanu

News Editor

Related News