ਈਰਾਨ ਪਰਮਾਣੂ ਸਮਝੌਤੇ ਤੋਂ ਹੋ ਸਕਦਾ ਹੈ ਵੱਖ : ਖੇਮਾਨੀ

10/18/2017 5:51:52 PM

ਅੰਕਾਰਾ (ਵਾਰਤਾ)— ਈਰਾਨ ਦੇ ਸਰਬ ਉੱਚ ਧਾਰਮਿਕ ਨੇਤਾ ਅਯਾਤੁੱਲਾ ਖੇਮਾਨੀ ਨੇ ਬਹੁ-ਰਾਸ਼ਟਰੀ ਪਰਮਾਣੂ ਸਮਝੌਤੇ ਦਾ ਸਮਰਥਨ ਕਰਨ ਲਈ ਯੂਰਪੀ ਦੇਸ਼ਾਂ ਨੂੰ ਧੰਨਵਾਦ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਈਰਾਨ ਇਸ ਪਰਮਾਣੂ ਸਮਝੌਤੇ ਤੋਂ ਵੱਖ ਨਹੀਂ ਹੋਵੇਗਾ। ਇਸ ਦੇ ਨਾਲ ਹੀ ਸ਼੍ਰੀ ਖੇਮਾਨੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਅਮਰੀਕਾ ਇਸ ਸਮਝੌਤੇ ਨਾਲ ਕੁਝ ਛੇੜਛਾੜ ਕਰਦਾ ਹੈ ਤਾਂ ਈਰਾਨ ਇਸ ਤੋਂ ਵੱਖ ਹੋ ਜਾਵੇਗਾ। ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਪਰਮਾਣੂ ਸਮਝੌਤੇ ਦੇ ਕੁਝ ਨਿਯਮਾਂ ਵਿਚ ਸੋਧ ਦੀ ਗੱਲ ਕੀਤੀ ਸੀ।


Related News