ਇਸ ਚੋਰ ਨੂੰ ਤੁਸੀਂ ਵੀ ਕਹੋਗੇ ''ਮਹਾਮੂਰਖ'' ਵੀਡੀਓ ''ਚ ਦੇਖੋ ਕੀ ਕੀਤਾ!

06/25/2017 6:34:16 PM

ਚੋਰ ਬਹੁਤ ਸ਼ਾਤਰ ਹੁੰਦੇ ਹਨ ਅਤੇ ਖੁਦ ਨੂੰ ਸਮਝਦਾਰ ਸਮਝਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਚੋਰ ਬਾਰੇ ਦੱਸਣ ਅਤੇ ਉਸ ਦੇ ਵਲੋਂ ਕੀਤੇ ਕੰਮ ਨੂੰ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਸੀਂ ਵੀ ਇਸ ਚੋਰ ਨੂੰ ਮਹਾਮੁਰਖ ਕਹੋਗੇ। ਇਨ੍ਹਾਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਚੋਰ ਦੇ ਕੰਮ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁੱਕੇਗਾ।


ਵੀਡੀਓ 'ਚ ਚੋਰ ਗੱਡੀ ਖੜ੍ਹੀ ਕਰਨ ਵਾਲੇ ਗੈਰਾਜ ਦੇ ਪਿੱਛੇ ਘੁੰਮਦਾ ਨਜ਼ਰ ਆ ਰਿਹਾ ਹੈ। ਉੱਥੇ ਚੋਰ ਨੂੰ ਕੋਈ ਨਜ਼ਰ ਨਹੀਂ ਆਉਂਦਾ ਤਾਂ ਉਹ ਗੈਰਾਜ ਦੀ ਖਿੜਕੀ ਜ਼ਰੀਏ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ। ਚੋਰ ਕਾਫੀ ਦੇਰ ਤੱਕ ਖਿੜਕੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਖਰਕਾਰ ਉਹ ਖਿੜਕੀ ਖੁੱਲ੍ਹ ਹੀ ਜਾਂਦੀ ਹੈ। ਚੋਰ ਗੈਰਾਜ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਜਿਸ ਗੈਰਾਜ ਵਿਚ ਦਾਖਲ ਹੋਣ ਲਈ ਉਸ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ, ਉਸ ਦਾ ਤਾਂ ਦਰਵਾਜ਼ਾ ਸੀ ਹੀ ਨਹੀਂ। 
ਆਪਣੀ ਇਸ ਗਲਤੀ ਤੋਂ ਬਾਅਦ ਚੋਰ ਨੂੰ ਚੋਰੀ ਕਰਨ ਲਈ ਕੁਝ ਨਹੀਂ ਮਿਲਦਾ ਅਤੇ ਉਹ ਜਿੱਥੇ ਦਰਵਾਜ਼ੇ ਨਹੀਂ ਲੱਗਾ, ਉੱਥੋਂ ਵਾਪਸ ਬਾਹਰ ਨਿਕਲ ਗਿਆ। ਇਹ ਪੂਰੀ ਵਾਰਦਾਤ ਗੈਰਾਜ ਦੇ ਸਾਹਮਣੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ, ਜਿਸ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਘਟਨਾ ਕਿੱਥੋਂ ਦੀ ਹੈ।


Related News