ਚੀਨੀ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿਚ 1 ਵਿਅਕਤੀ ਨੂੰ ਹੋਈ ਉਮਰ ਕੈਦ

08/17/2017 10:23:59 AM

ਲਾਸ ਏਂਜਲਸ— ਸਰਦਨ ਕੈਲੀਫੋਰਨੀਆ ਤੋਂ ਗ੍ਰੈਜੁਏਸ਼ਨ ਕਰ ਰਹੇ ਇਕ ਚੀਨੀ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਏਡੰਰਿਉ ਗ੍ਰੇਸਿਆ (21) ਨਾਂ ਦੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾਵੇਗੀ। ਘਟਨਾ ਸਮੇਂ ਚੀਨੀ ਵਿਦਿਆਰਥੀ ਆਪਣੇ ਅਪਾਰਟਮੈਂਟ ਵੱਲ ਜਾ ਰਿਹਾ ਸੀ। ਲਾਸ ਏਂਜਲਸ ਕਾਉਂਟੀ ਸੁਪੀਰੀਅਰ ਅਦਾਲਤ ਨੇ ਕੱਲ੍ਹ ਏਡੰਰਿਉ ਗ੍ਰੇਸਿਆ ਨੂੰ ਸਜ਼ਾ ਸੁਣਾਈ। ਜੂਨ ਮਹੀਨੇ ਵਿਚ ਉਸ ਨੂੰ ਹੱਤਿਆ ਅਤੇ ਹੋਰ ਮਾਮਲਿਆਂ ਵਿਚ ਵੀ ਦੋਸ਼ੀ ਪਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 24 ਸਾਲਾ ਸ਼ਿਨਰਾਨ ਜੀ 'ਤੇ ਸਾਲ 2014 ਵਿਚ ਬੇਸਬੌਲ ਬੈਟ ਨਾਲ ਹਮਲਾ ਕੀਤਾ ਗਿਆ ਸੀ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਦੇਰ ਰਾਤ ਸਟੱਡੀ ਸੈਸ਼ਨ ਮਗਰੋਂ ਘਰ ਵਾਪਸ ਜਾ ਰਿਹਾ ਸੀ। ਸਜ਼ਾ ਸੁਣਾਏ ਜਾਣ ਦੌਰਾਨ ਜੀ ਦਾ ਪਰਿਵਾਰ ਜਜ਼ਬਾਤੀ ਹੋ ਗਿਆ। ਉਸ ਦੇ ਪਿਤਾ ਸੋਂਗਬੋ ਜੀ ਨੇ ਸਿਸਕਦੇ ਹੋਏ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਹੱਤਿਆ ਬਹੁਤ ਬੇਰਹਿਮੀ ਨਾਲ ਕੀਤੀ ਗਈ।


Related News