ਚੜ੍ਹਦੀ ਕਲਾ ਸਪੋਰਟਸ ਕਲੱਬ ਇਟਲੀ ਦਾ ਕੀਤਾ ਗਿਆ ਪੁਨਰ ਵਿਸਥਾਰ

08/14/2017 1:38:20 PM

ਮਿਲਾਨ/ ਇਟਲੀ(ਸਾਬੀ ਚੀਨੀਆ)— ਇਟਲੀ ਦੀਆਂ ਨਾਮਵਰ ਖੇਡ ਕਲੱਬਾਂ 'ਚੋਂ ਇਕ ਚੜ੍ਹਦੀ ਕਲਾ ਸਪੋਰਟਸ ਕਲੱਬ ਲੀਵੀਨੀ1 ਦੁਆਰਾ ਹਰ ਦੋ ਸਾਲ ਦੀ ਤਰ੍ਹਾਂ ਆਪਣੇ ਪ੍ਰਬੰਧਕੀ ਢਾਂਚੇ ਦਾ ਪੁਨਰ ਗਠਨ ਕੀਤਾ ਗਿਆ ਹੈ। 
ਸਮੂਹ੍ਹ ਕਲੱਬ ਮੈਂਬਰਾਂ ਦੀ ਮੌਜੂਦਗੀ 'ਚ ਕੀਤੇ ਕੰਮਾਂ 'ਤੇ ਵਿਚਾਰ ਕਰਨ ਉਪਰੰਤ ਨਵੇ ਪ੍ਰਬੰਧਕੀ ਢਾਂਚੇ ਦਾ ਗਠਨ ਕਰਦਿਆਂ ਮਸ਼ਹੂਰ ਬਿਜ਼ਨਸਮੈਨ ਅਵਤਾਰ ਸਿੰਘ ਧਾਲੀਵਾਲ ਨੂੰ (ਪ੍ਰਧਾਨ), ਨੌਜਵਾਨ ਚਿਹਰੇ ਦਲਜੀਤ ਸਿੰਘ ਔਜਲਾ ਨੂੰ (ਚੈਅਰਮੈਨ) ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਮੇਤ ਕਈ ਵੱਡੇ ਅਹੁੱਦਿਆਂ 'ਤੇ ਬਿਰਾਜਮਾਨ ਆਗੂ ਸ. ਸੁਖਜਿੰਦਰ ਸਿੰਘ ਨੂੰ (ਸ੍ਰਪ੍ਰਸਤ) ਚੁਣਿਆ ਗਿਆ ਹੈ।
ਇਥੋਂ ਦੇ ਕਸਬਾ ਲਵੀਨੀ1 'ਚੋ ਹੋਈ ਹੰਗਾਮੀ ਮੀਟਿੰਗ 'ਚ ਸਾਬਕਾ ਪ੍ਰਧਾਨ ਸ੍ਰੀ ਦਲਬੀਰ ਭੱਟੀ ਦੁਆਰਾ ਆਪਣੇ ਘਰੇਲੂ ਰੁਝੇਵਿਆਂ ਨੂੰ ਕਾਰਨ ਦੱਸਦੇ ਅਸਤੀਫਾ ਦੇਣ ਉਪਰੰਤ ਸ਼ੁਰੂ ਹੋਈ ਚੌਣ ਪ੍ਰਕਿਰਿਆ 'ਚ ਸਰਬ ਸੰਮਤੀ ਨਾਲ ਚੁਣੇ ਅਹੁੱਦੇਦਾਰਾਂ 'ਚੋ ਤੀਰਥ ਸਿੰਘ ਬਦੇਸ਼ਾ (ਉੱਪ-ਚੈਅਰਮੈਨ), ਅਵਤਾਰ ਸਿੰਘ ਚਾਹਲ (ਖਜ਼ਾਨਚੀ), ਭੁਪਿੰਦਰ ਸਿੰਘ ਭੰਡਾਲ (ਸਟੇਜ ਸਕੱਤਰ), ਬਲਜਿੰਦਰ ਸਿੰਘ ਚੰਦੀ (ਜਰਨਲ ਸਕੱਤਰ), ਅਮਨਦੀਪ ਸਿੰਘ ਉੱਪਲ (ਸੀਨੀ, ਮੀਤ ਪ੍ਰਧਾਨ), ਕਰਨਬੀਰ ਸਿੰਘ ਗਰੇਵਾਲ (ਮੀਤ ਪ੍ਰਧਾਨ), ਜਿੰਦਰ ਬੱਲ (ਸਕੱਤਰ ਜਰਨਲ), ਹਨੀ ਬਾਜਵਾ 'ਤੇ ਹਰਮੇਸ਼ 
ਕੁਮਾਰ (ਪ੍ਰੈਸ ਸਕਤੱਰ) 'ਤੇ ਤਜਿੰਦਰ ਸਿੰਘ ਬਾਜਵਾ ਨੂੰ ਮੁੱਖ ਸਲਾਹਕਾਰ ਵਜੋਂ ਜ਼ਿੰਮੇਵਾਰੀ ਦੇ ਕੇ ਕੱਲਬ ਦੀ ਚੜ੍ਹਦੀ ਕਲਾ ਲਈ ਕਾਰਜ 'ਤੇ ਪ੍ਰਬੰਧਾਂ ਨੂੰ ਸਹੀ ਤਰੀਕੇ ਚਲਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ। 
ਦੱਸਣਯੋਗ ਹੈ ਕਿ ਚੜ੍ਹਦੀ ਕਲਾ ਸਪੋਰਟਸ ਕਲੱਬ ਖੇਡ ਮੇਲੇ ਕਰਵਾਉਣ ਤੋਂ ਇਲਾਵਾ ਧਾਰਮਿਕ ਸਮਾਗਮਾਂ ਲਈ ਸਹਿਯੋਗ ਦੇਣ ਦੇ ਨਾਲ ਵੱਖ-ਵੱਖ ਖੇਤਰਾਂ 'ਚੋ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਦਾ ਮਾਣ-ਸਨਮਾਨ ਵੀ ਕਰ ਚੁੱਕਾ ਹੈ। ਇਸ ਮੌਕੇ ਅੰਤਰ ਰਾਸ਼ਟਰੀ ਪੱਧਰ 'ਤੇ ਨਾਮਣਾ ਖੱਟ ਚੁੱਕਿਆ ਕਬੱਡੀ ਖਿਡਾਰੀ ਵਿੱਕੀ ਗਿੱਦੜ ਪਿੰਡੀ , ਮਲਕੀਤ ਸਿੰਘ ਚੀਮਾ 'ਤੇ ਜਗਦੇਵ ਸਿੰਘ ਕੰਗ ਵੀ ਉਚੇਚੇ ਤੌਰ 'ਤੇ ਮੌਜੂਦ ਸਨ।


Related News