ਪ੍ਰੇਮਿਕਾ ਨੇ 36 ਵਾਰੀ ਚਾਕੂ ਮਾਰ ਕੇ ਲਈ ਸਾਬਕਾ ਪ੍ਰੇਮੀ ਦੀ ਜਾਨ, ਮਿਲੀ ਸਖਤ ਸਜ਼ਾ

12/12/2017 3:29:21 PM

ਲੰਡਨ (ਬਿਊਰੋ)— ਪਿਆਰ 'ਚ ਅਸਫਲ ਹੋਇਆ ਇਨਸਾਨ ਕੋਈ ਨਾ ਕੋਈ ਅਜਿਹਾ ਗਲਤ ਕਦਮ ਚੁੱਕ ਲੈਂਦਾ ਹੈ, ਜੋ ਉਸ ਦੇ ਭਵਿੱਖ ਨੂੰ ਖਤਰੇ ਵਿਚ ਪਾ ਦਿੰਦਾ ਹੈ। ਅਜਿਹਾ ਹੀ ਕਦਮ ਪੂਰਬੀ ਲੰਡਨ ਦੀ ਕੈਨਿੰਗ ਸਿਟੀ ਵਿਚ ਰਹਿਣ ਵਾਲੀ 25 ਸਾਲਾ ਹਸਨਾ ਬੇਗਮ ਨੇ ਚੁੱਕਿਆ। ਉਸ ਨੂੰ ਆਪਣੇ ਸਾਬਕਾ ਪ੍ਰੇਮੀ ਦੀ ਹੱਤਿਆ ਦੇ ਦੋਸ਼ ਵਿਚ ਸੋਮਵਾਰ ਨੂੰ ਉਮਰ ਕੈਦ ਦੀ ਸਜ਼ੀ ਸੁਣਾਈ ਗਈ। ਹਸਨਾ ਨੇ ਆਪਣੇ 23 ਸਾਲਾ ਪ੍ਰੇਮੀ ਪੀਐਟਰੋ ਸਨਾ ਦੀ ਹੱਤਿਆ ਸਿਰਫ ਇਸ ਲਈ ਕਰ ਦਿੱਤੀ ਸੀ ਕਿਉਂਕਿ ਉਹ ਕਿਸੇ ਹੋਰ ਲੜਕੀ ਨੂੰ ਡੇਟ ਕਰ ਰਿਹਾ ਸੀ। ਅਦਾਲਤ ਵਿਚ ਹਸਨਾ ਨੇ ਦੱਸਿਆ ਇਕ ਪੈਟਰੋ ਦੀ ਹੱਤਿਆ ਦੇ ਕਰੀਬ 6 ਮਹੀਨੇ ਪਹਿਲਾਂ ਵੀ ਉਸ ਦਾ ਪੀਐਟਰੋ ਨਾਲ ਬ੍ਰੇਕਅੱਪ ਹੋ ਗਿਆ ਸੀ ਪਰ ਉਹ ਹੁਣ ਵੀ ਨਹੀਂ ਚਾਹੁੰਦੀ ਸੀ ਕਿ ਉਹ ਉਹ ਕਿਸੇ ਹੋਰ ਲੜਕੀ ਨਾਲ ਰਿਲੇਸ਼ਨ ਵਿਚ ਰਹੇ।
ਇਹ ਹੈ ਪੂਰਾ ਮਾਮਲਾ
ਮਾਮਲਾ ਬੀਤੇ ਜੂਨ ਮਹੀਨੇ ਦਾ ਹੈ। ਇਕ ਦੁਕਾਨ ਵਿਚ ਸਹਾਇਕ ਦਾ ਕੰਮ ਕਰਨ ਵਾਲੀ ਹਸਨਾ ਦਾ ਪੀਐਟਰੋ ਸਨਾ ਨਾਲ ਅਫੇਅਰ ਸੀ। ਪੀਐਟਰੋ ਇਟਾਲੀਅਨ ਪਾਰਟ ਟਾਈਮਰ ਡੀ. ਜੇ. ਸੀ। ਦੋਹਾਂ ਦੀ ਮੁਲਾਕਾਤ ਸਾਲ 2015 ਵਿਚ ਇਕ ਪਾਰਟੀ ਦੌਰਾਨ ਹੋਈ ਸੀ। ਦੋਹਾਂ ਦਾ ਅਫੇਅਰ ਕਰੀਬ ਡੇਢ ਸਾਲ ਤੱਕ ਚੱਲਿਆ। ਬੀਤੇ ਸਾਲ ਦਸੰਬਰ ਵਿਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਦੇ ਕਰੀਬ 6 ਮਹੀਨਿਆਂ ਮਗਰੋਂ ਹਸਨਾ ਨੂੰ ਪਤਾ ਲੱਗਾ ਕਿ ਪੀਐਟਰੋ ਸੋਸ਼ਲ ਮੀਡੀਆ ਜ਼ਰੀਏ ਕਿਸੇ ਹੋਰ ਲੜਕੀ ਨੂੰ ਡੇਟ ਕਰ ਰਿਹਾ ਹੈ। ਹਸਨਾ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਉਸ ਨੇ ਪੀਐਟਰੋ ਨੂੰ ਮਾਰਨ ਦੀ ਯੋਜਨਾ ਬਣਾਈ। ਉਸ ਨੇ 23 ਜੂਨ ਨੂੰ ਪੀਐਟਰੋ ਨਾਲ ਗੱਲ ਕੀਤੀ ਅਤੇ ਮਿਲਣ ਲਈ ਫਲੈਟ 'ਤੇ ਬੁਲਾਇਆ। ਪੀਐਟਰੋ ਨਾਲ ਗੱਲਬਾਤ ਦੌਰਾਨ ਹੀ ਹਸਨਾ ਨੇ ਅਚਾਨਕ ਉਸ ਦੀ ਛਾਤੀ ਵਿਚ ਚਾਕੂ ਮਾਰ ਦਿੱਤਾ। ਇਸ ਮਗਰੋਂ ਉਸ ਦੀ ਛਾਤੀ ਅਤੇ ਗਰਦਨ ਵਿਚ ਲਗਾਤਾਰ 36 ਵਾਰੀ ਚਾਕੂ ਮਾਰ ਕੇ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ।
ਸਜ਼ਾ ਤੋਂ ਬਚਣ ਲਈ ਦੱਸੀ ਝੂਠੀ ਕਹਾਣੀ
ਪੀਐਟਰੋ ਦੀ ਹੱਤਿਆ ਕਰਨ ਮਗਰੋਂ ਹਸਨਾ ਉਸ ਦਾ ਮੋਬਾਇਲ ਲੈ ਕੇ ਘਰੋਂ ਭੱਜ ਗਈ ਅਤੇ ਮੋਬਾਇਲ ਵਿਚੋਂ ਸਾਰੇ ਮੈਸੇਜ ਅਤੇ ਰਿਕਾਰਡ ਡਿਲੀਟ ਕਰ ਦਿੱਤੇ। ਹਾਲਾਂਕਿ ਪੀਐਟਰੋ ਦੇ ਗਾਇਬ ਹੋਣ ਮਗਰੋਂ ਉਸ ਦੇ ਭਰਾ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ । ਕਾਫੀ ਤਲਾਸ਼ ਕਰਨ ਮਗਰੋਂ ਪੀਐਟਰੋ ਦੀ ਡੈੱਡਬੌਡੀ ਹਸਨਾ ਦੋ ਘਰੋਂ ਬਰਾਮਦ ਕੀਤੀ ਗਈ। ਸਜ਼ਾ ਤੋਂ ਬਚਣ ਲਈ ਹਸਨਾ ਨੇ ਪੁਲਸ ਨੂੰ ਝੂਠੀ ਕਹਾਣੀ ਦੱਸੀ ਕਿ ਪੀਐਟਰੋ ਉਸ ਦੀ ਜਾਨ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਹੱਤਿਆ ਕਰ ਦਿੱਤੀ ਸੀ। ਜਦੋਂ ਅਦਾਲਤ ਵਿਚ ਵਕੀਲ ਨੇ ਹਸਨਾ ਤੋਂ ਪੁੱਛਿਆ ਕਿ ਜੇ ਉਸ ਨੇ ਇਹ ਜ਼ੁਰਮ ਆਤਮ ਰੱਖਿਆ ਲਈ ਕੀਤਾ ਸੀ ਤਾਂ ਉਸ ਨੇ ਪੀਐਟਰੋ ਨੂੰ 36 ਵਾਰੀ ਚਾਕੂ ਕਿਉਂ ਮਾਰਿਆ ਸੀ। ਇਸ ਦੇ ਜਵਾਬ ਵਿਚ ਹਸਨਾ ਨੇ ਕਿਹਾ ਸੀ ਕਿ ਉਸ ਨੇ ਸਿਰਫ ਤਿੰਨ ਵਾਰੀ ਚਾਕੂ ਮਾਰਿਆ ਸੀ। ਹਾਲਾਂਕਿ ਮੈਡੀਕਲ ਰਿਪੋਰਟ  ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਸੀ ਕਿ ਪੀਐਟਰੋ ਦੇ ਸਰੀਰ ਵਿਚ 36 ਵਾਰੀ ਚਾਕੂ ਨਾਲ ਵਾਰ ਕੀਤਾ ਗਿਆ ਸੀ। ਉਸ ਦੀ ਬੌਡੀ 'ਤੇ 12 ਜ਼ਖਮ ਸਾਫ ਦਿਖਾਈ ਦੇ ਰਹੇ ਸਨ। ਅੰਤ ਵਿਚ ਅਦਾਲਤ ਨੇ ਹਸਨਾ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ।


Related News