ਈਦ ਦੇ ਜਸ਼ਨਾਂ ''ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਟਰੂਡੋ, ਇਸ ਅੰਦਾਜ਼ ''ਚ ਦਿੱਤੀਆਂ ਮੁਬਾਰਕਾਂ (ਵੀਡੀਓ)

06/25/2017 11:24:02 AM

 

 

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਨੂੰ ਕੈਨੇਡਾ ਅਤੇ ਪੂਰੀ ਦੁਨੀਆ ਦੇ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਰੋਜ਼ੇ ਪੂਰੇ ਕਰਕੇ ਈਦ ਦਾ ਜਸ਼ਨ ਮਨਾਉਣਗੇ। ਇਸ ਮੌਕੇ ਪਰਿਵਾਰ, ਰਿਸ਼ਤੇਦਾਰ ਅਤੇ ਉਨ੍ਹਾਂ ਦੇ ਦੋਸਤ-ਮਿੱਤਰ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਹਨ ਅਤੇ ਇਕ-ਦੂਜੇ ਨੂੰ ਦਾਵਤ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸੱਭਿਆਚਾਰਕ ਭਿੰਨਤਾ ਹੀ ਇਸ ਦੀ ਤਾਕਤ ਹੈ। ਕੈਨੇਡਾ ਦੇ 150 ਸਾਲ ਪੂਰੇ ਹੋਣ ਮੌਕੇ ਉਨ੍ਹਾਂ ਦੇਸ਼ ਦੇ ਵਿਕਾਸ ਵਿਚ ਮੁਸਲਿਮ ਭਾਈਚਾਰੇ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇੰਨਾਂ ਹੀ ਨਹੀਂ ਪ੍ਰਧਾਨ ਮੰਤਰੀ ਟਰੂਡੋ ਨੇ ਰਮਜ਼ਾਨ ਦੇ ਮਹੀਨੇ ਵਿਚ ਲੋਕਾਂ ਲਈ ਆਪਣੇ ਹੱਥਾਂ ਨਾਲ ਭੋਜਨ ਪੈਕ ਕੀਤਾ। ਮਾਂਟਰੀਅਲ ਅਤੇ ਟੋਰਾਂਟੋ ਦੇ ਫੂਡ ਬੈਂਕ ਵਿਚ ਭੋਜਨ ਦੀ ਸੇਵਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਚਾਹੇ ਜਿਸ ਵੀ ਪਿਛੋਕੜ ਤੋਂ ਹਾਂ ਪਰ ਅਸੀਂ ਸਾਰੇ ਇਕ ਹਾਂ।

 


Kulvinder Mahi

News Editor

Related News