ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅਗਲੇ ਹਫਤੇ ਕਰਨਗੇ ਚੀਨ ਦੀ ਯਾਤਰਾ

12/06/2017 2:55:44 PM

ਸੋਲ/ਬੀਜਿੰਗ (ਭਾਸ਼ਾ)— ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਉੱਤਰੀ ਕੋਰੀਆ ਦੇ ਵੱਧਦੇ ਪਰਮਾਣੂ ਅਤੇ ਮਿਜ਼ਾਈਲ ਖਤਰਿਆਂ ਨੂੰ ਲੈ ਕੇ ਤੇਜ਼ ਹੋਏ ਤਣਾਅ ਵਿਚ ਅਗਲੇ ਹਫਤੇ ਚੀਨ ਜਾਣਗੇ। ਉੱਤਰੀ ਕੋਰੀਆ ਨੇ ਸੰਯੁਕਤ ਰਾਸ਼ਟਰ ਦੀਆਂ ਕਈ ਪਾਬੰਦੀਆਂ ਦੀ ਚਿੰਤਾ ਕਿਤੇ ਬਿਨਾਂ ਹਾਲ ਵਿਚ ਹੀ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ(ਆਈ. ਸੀ. ਬੀ. ਐੱਮ.) ਦਾ ਪਰੀਖਣ ਕੀਤਾ ਸੀ, ਜਿਸ ਦੇ ਕੁਝ ਹਫਤਿਆਂ ਮਗਰੋਂ ਹੀ ਮੂਨ ਦੀ ਇਹ ਯਾਤਰਾ ਹੋ ਰਹੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਨੇ ਦੱਸਿਆ ਕਿ ਉਹ ਚੀਨ ਦੀ 4 ਦਿਨਾਂ ਦੀ ਯਾਤਰਾ ਲਈ ਅਗਲੇ ਬੁੱਧਵਾਰ ਨੂੰ ਬੀਜਿੰਗ ਪਹੁੰਚਣਗੇ ਅਤੇ ''ਉੱਤਰੀ ਕੋਰੀਆਈ ਮੁੱਦੇ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਕਰਨ'' ਦੇ ਤਰੀਕਿਆਂ 'ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਚਰਚਾ ਕਰਨਗੇ। ਉੱਤਰੀ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬੀਤੇ ਹਫਤੇ ਆਪਣੇ ਮਿਜ਼ਾਈਲ ਪਰੀਖਣ ਦੀ ਸਫਲਤਾ ਦੇ ਨਾਲ ਹੀ ਪਰਮਾਣੂ ਸੰਪੰਨ ਦੇਸ਼ ਦੇਸ਼ ਦਾ ਦਰਜਾ ਹਾਸਲ ਕਰ ਲਿਆ ਹੈ ਅਤੇ ਹੁਣ ਇਹ ਪੂਰੇ ਅਮਰੀਕਾ ਨੂੰ ਨਿਸ਼ਾਨਾ ਬਣਾ ਸਕਦਾ ਹੈ। ਮਈ ਵਿਚ ਅਹੁਦਾ ਸੰਭਾਲਣ ਮਗਰੋਂ ਮੂਨ ਦੀ ਚੀਨ ਦੀ ਇਹ ਪਹਿਲੀ ਯਾਤਰਾ ਹੋਵੇਗੀ।


Related News