ਸੌਰ ਹਵਾਵਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਮੰਗਲ ਦਾ ਵਾਯੂਮੰਡਲ

12/10/2017 4:35:20 AM

ਲੰਡਨ - ਮੰਗਲ ਗ੍ਰਹਿ ਦਾ ਵਾਯੂਮੰਡਲ ਸੌਰ ਹਵਾਵਾਂ ਦੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਧਰਤੀ ਵਾਂਗ ਦੋ ਚੁੰਬਕੀ ਧਰੁਵਾਂ ਦੀ ਗੈਰ-ਮੌਜੂਦਗੀ ਦੇ ਬਾਵਜੂਦ ਇਸ 'ਤੇ ਸੌਰ ਹਵਾਵਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਮੌਜੂਦਾ ਸਮੇਂ ਵਿਚ ਮੰਗਲ ਗ੍ਰਹਿ ਇਕ ਠੰਡਾ ਅਤੇ ਖੁਸ਼ਕ ਗ੍ਰਹਿ ਹੈ, ਜਿਸ ਦੀ ਪਰਤ 'ਤੇ ਧਰਤੀ ਦੇ ਵਾਯੂਮੰਡਲੀ ਦਬਾਅ ਤੋਂ ਇਕ ਫੀਸਦੀ ਘੱਟ ਦਬਾਅ ਹੈ। ਹਾਲਾਂਕਿ ਗ੍ਰਹਿ ਦੀਆਂ ਕਈ ਭੂ-ਗਰਭੀ ਵਿਸ਼ੇਸ਼ਤਾਵਾਂ ਇਹ ਦਿਖਾਉਂਦੀਆਂ ਹਨ ਕਿ ਇਥੇ ਲਗਭਗ ਤਿੰਨ ਤੋਂ ਚਾਰ ਅਰਬ ਸਾਲ ਪਹਿਲਾਂ ਇਕ ਹਾਈਡ੍ਰੋਲਾਜੀਕਲ ਚੱਕਰ ਸਰਗਰਮ ਹੈ। ਉਸ ਸਮੇਂ ਇਕ ਸਰਗਰਮ ਹਾਈਡ੍ਰੋਲਾਜੀਕਲ ਚੱਕਰ ਨੂੰ ਜ਼ਿਆਦਾ ਗਰਮ ਜਲਵਾਯੂ ਅਤੇ ਇਕ ਸੰਘਣੇ ਵਾਯੂਮੰਡਲ ਦੀ ਲੋੜ ਰਹੀ ਹੋਵੇਗੀ, ਜੋ ਇਕ ਬੇਹੱਦ ਡੂੰਘਾ ਗ੍ਰੀਨ ਹਾਊਸ ਪ੍ਰਭਾਵ ਪੈਦਾ ਕਰ ਸਕਣ ਵਿਚ ਸਮਰੱਥ ਹੋਵੇ।
ਇਕ ਆਮ ਕਲਪਨਾ ਵਿਚ ਮੰਨਿਆ ਜਾਂਦਾ ਹੈ ਕਿ ਸੌਰ ਹਵਾਵਾਂ ਨੇ ਮੰਗਲ ਦੇ ਵਾਯੂਮੰਡਲ ਨੂੰ ਹੌਲੀ-ਹੌਲੀ ਖਤਮ ਕਰ ਦਿੱਤਾ ਅਤੇ ਗ੍ਰੀਨ ਹਾਊਸ ਪ੍ਰਭਾਵ ਨੂੰ ਵਧਾ ਦਿੱਤਾ ਹੋਵੇਗਾ, ਜਿਸ ਨਾਲ ਅਖੀਰ ਹਾਈਡ੍ਰੋਲਾਜੀਕਲ ਚੱਕਰ ਨਸ਼ਟ ਹੋ ਗਿਆ ਹੋਵੇ।


Related News