ਕੁਦਰਤੀ ਰੌਸ਼ਨੀ ਨਾਲ ਭਰ ਜਾਂਦਾ ਹੈ ਆਸਮਾਨ, ਧਰਤੀ 'ਤੇ ਦਿਖਦੇ ਨੇ ਸਵਰਗ ਵਰਗੇ ਨਜ਼ਾਰੇ

10/22/2017 9:57:30 AM

ਟੋਰਾਂਟੋ/ਆਸਟਰੇਲੀਆ— ਕਈ ਵਾਰ ਧਰਤੀ ਉੱਤੇ ਅਜਿਹੀ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਬਹੁਤ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ । ਇਨ੍ਹਾਂ 'ਤੇ ਇਕ ਵਾਰ ਤਾਂ ਭਰੋਸਾ ਹੀ ਨਹੀਂ ਹੁੰਦਾ ਕਿ ਇਹ ਸੱਚ ਹਨ ਪਰ ਜਦੋਂ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਲੱਗਦਾ ਹੈ ਕਿ ਅਸਲ 'ਚ ਇਹ ਹੀ ਕੁਦਰਤ ਦੇ ਰੰਗ ਹਨ, ਜਿਨ੍ਹਾਂ ਦਾ ਪਾਰ ਪਾਉਣਾ ਔਖਾ ਹੈ । ਅਜਿਹੀਆਂ ਹੀ ਕੁੱਝ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਲੋਕ ਸੋਚਦੇ ਹਨ ਕਿ ਇਹ ਪੇਂਟਿੰਗਜ਼ ਹਨ। 

PunjabKesari
ਇਸ ਤਸਵੀਰ 'ਚ ਦਿਖਾਈ ਦੇਣ ਵਾਲੇ ਰੰਗਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਨੇ ਇਸ 'ਚ ਖੁਦ ਰੰਗ ਭਰਿਆ ਹੈ ਪਰ ਇਹ ਕੁਦਰਤੀ ਹੈ। ਇਨ੍ਹਾਂ ਨੂੰ ਔਰੋਰਸ ਜਾਂ ਪੋਲਰ ਲਾਈਟ ਵੀ ਕਿਹਾ ਜਾਂਦਾ ਹੈ । ਇਹ ਪੋਲਰ ਲਾਇਟਸ ਹਾਈ ਆਲਟੀਟਿਊਡਸ (ਉੱਚੀਆਂ ਥਾਵਾਂ 'ਤੇ) 'ਚ ਅਕਸਰ ਨਜ਼ਰ ਆਉਂਦੀਆਂ ਹਨ ।  ਇਹ ਚੁੰਬਕੀ ਧਰੁਵ ਦੇ ਚਾਰੋਂ ਪਾਸੇ 10 ਤੋਂ 20 ਡਿਗਰੀ ਕੇ ਖੇਤਰ 'ਚ ਬਣਦੀਆਂ ਹਨ । ਜਦੋਂ ਚੁੰਬਕੀ ਕਣ, ਸੋਲਰ ਹਵਾ ਦੇ ਸੰਪਰਕ 'ਚ ਆਉਂਦੇ ਹਨ ਤਾਂ ਇਸ ਤਰ੍ਹਾਂ ਦਾ ਨਜ਼ਾਰਾ ਦਿਖਾਈ ਦਿੰਦਾ ਹੈ । ਇਸ ਤਰ੍ਹਾਂ ਦੀਆਂ ਲਾਈਟਾਂ ਲਈ ਸਵੀਡਨ , ਨਾਰਵੇ , ਫਿਨਲੈਂਡ, ਕੈਨੇਡਾ, ਸਾਈਬੇਰੀਆ ਦੇ ਉੱਤਰੀ ਖੇਤਰ ਮਸ਼ਹੂਰ ਹਨ । ਸੈਲਾਨੀਆਂ ਲਈ ਇਹ ਖਿੱਚ ਦਾ ਕਾਰਨ ਹਨ।

PunjabKesari
ਇਹ ਬੱਦਲ 'ਮਾਰਨਿੰਗ ਗਲੋਰੀ ਕਲਾਊਡ' ਕਹਾਉਂਦੇ ਹਨ। ਇਹ 1000 ਕਿਲੋ ਮੀਟਰ ਤਕ ਲੰਬੇ ਅਤੇ 2 ਕਿਲੋ ਮੀਟਰ ਤਕ ਚੌੜੇ ਹੁੰਦੇ ਹਨ। ਇਹ ਜ਼ਿਆਦਾਤਰ ਆਸਟਰੇਲੀਆ ਦੇ ਕੁਈਨਜ਼ਲੈਂਡ 'ਚ ਪਾਏ ਜਾਂਦੇ ਹਨ।
ਇਨ੍ਹਾਂ ਨੂੰ ਲਾਈਟ ਪੋਲਸ ਕਿਹਾ ਜਾਂਦਾ ਹੈ । ਇਹ ਨਾਰਦਨ ਪੋਲ ਦੇ ਨੇੜੇ ਵਸੇ ਦੇਸ਼ਾਂ 'ਚ ਬਣਦਾ ਹੈ । ਇਸ 'ਚ ਸ਼ਹਿਰ ਭਰ 'ਚ ਪੂਰੀ ਰਾਤ ਇਸ ਤਰ੍ਹਾਂ ਦੀ ਰੌਸ਼ਨੀ ਚਮਕਦੀ ਰਹਿੰਦੀ ਹੈ । ਇਹ ਰੌਸ਼ਨੀ ਤਦ ਤਕ ਪੈਦਾ ਹੁੰਦੀ ਹੈ ਜਦੋਂ ਤਕ ਇੱਥੇ ਦਾ ਤਾਪਮਾਨ ਮਾਈਨਸ 20 ਡਿਗਰੀ ਤੋਂ ਹੇਠਾਂ ਹੁੰਦਾ ਹੈ ।

PunjabKesari
ਜਵਾਲਾਮੁਖੀ ਫਟਣ ਸਮੇਂ ਇਸ ਦੇ ਕੋਲ ਤੂਫਾਨ ਵਰਗੀ ਬਿਜਲੀ ਚਮਕਣ ਦੀ ਇਹ ਤਸਵੀਰ ਅਨੋਖੀ ਹੀ ਹੈ । ਇਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਸੁੰਦਰ ਪੇਂਟਿੰਗ ਹੈ । ਕਈ ਵਿਗਿਆਨੀ ਮੰਨਦੇ ਹਨ ਕਿ ਅਜਿਹਾ ਹੋ ਨਹੀਂ ਸਕਦਾ ਪਰ ਇਹ ਸੰਭਵ ਹੁੰਦਾ ਹੈ । ਜਦੋਂ ਕੋਈ ਵੀ ਜਵਾਲਾਮੁਖੀ ਫਟਦਾ ਹੈ ਤਾਂ ਸਕਰਾਤਮਕ ਚਾਰਜ ਵਾਲੇ ਕਣ ਪੈਦਾ ਹੋ ਕੇ ਵਾਯੂਮੰਡਲ 'ਚ ਫੈਲ ਜਾਂਦੇ ਹਨ । 

PunjabKesari
ਇਹ ਤਸਵੀਰ ਠੰਢ ਖਤਮ ਹੋਣ ਮਗਰੋਂ ਫਿਨਲੈਂਡ ਦੇ ਲੈਪਲੈਂਡ 'ਚ ਖਿੱਚੀ ਗਈ ਹੈ। ਇੱਥੇ ਦਰਖਤ 'ਤੇ ਬਰਫ ਜੰਮੀ ਹੋਈ ਹੈ ਜੋ ਦੇਖਣ 'ਚ ਏਲੀਅਨਜ਼ ਵਰਗੀ ਲੱਗਦੀ ਹੈ। ਯੂ.ਏ.ਐੱਫ.ਓ ਵਰਗੇ ਦਿਖਾਈ ਦੇਣ ਵਾਲੇ ਇਹ ਬੱਦਲ ਹਾਈ ਆਲਟੀਟਿਊਡਸ ਉੱਤੇ ਪਾਏ ਜਾਂਦੇ ਹਨ ।ਇਹ ਤਦ ਬਣਦੇ ਹਨ ਜਦੋਂ ਪਹਾੜਾਂ ਉੱਤੇ ਹਵਾ ਉੱਠਦੀ ਹੈ ।


Related News