ਸੰਯੁਕਤ ਰਾਸ਼ਟਰ ''ਚ ਦੀਵਾਲੀ ''ਪਾਵਰ ਆਫ ਵਨ'' ਪੁਰਸਕਾਰ ਨਾਲ 1 ਭਾਰਤੀ ਸਮੇਤ 6 ਡਿਪਲੋਮੈਟ ਸਨਮਾਨਿਤ

12/12/2017 5:04:51 PM

ਨਿਊਯਾਰਕ(ਭਾਸ਼ਾ)— ਸੰਯੁਕਤ ਰਾਸ਼ਟਰ ਹੈਡਕੁਆਰਟਰ ਵਿਚ ਇੱਥੇ ਪਹਿਲੇ ਦੀਵਾਲੀ ''ਪਾਵਰ ਆਫ ਵਨ'' ਪੁਰਸਕਾਰ ਨਾਲ 1 ਭਾਰਤੀ ਔਰਤ ਸਮੇਤ 6 ਚੋਟੀ ਦੇ ਡਿਪਲੋਮੈਟਸ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਹੋਰ ਜ਼ਿਆਦਾ ''ਆਦਰਸ਼, ਸ਼ਾਂਤੀਪੂਰਨ ਅਤੇ ਸੁਰੱਖਿਅਤ'' ਦੁਨੀਆ ਬਣਾਉਣ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਦਿੱਤਾ ਗਿਆ। ਅਮਰੀਕਾ ਦੀ ਡਾਕ ਸੇਵਾ ਨੇ ਪਿਛਲੇ ਸਾਲ ਦੀਵਾਲੀ ਦੇ ਮੌਕੇ 'ਤੇ ਡਾਕ ਟਿਕਟ ਜਾਰੀ ਕੀਤਾ ਸੀ। ਇਹ ਪੁਰਸਕਾਰ ਇਸ ਦੀ ਪਹਿਲੀ ਵਰ੍ਹੇਗੰਢ ਉੱਤੇ ਦਿੱਤੇ ਗਏ। ਪੁਰਸਕਾਰ ਪਾਉਣ ਵਾਲਿਆਂ ਵਿਚ ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੇ ਰਾਜਦੂਤ ਮੈਥਿਊ ਰੇਕਰਾਫਟ, ਸੰਯੁਕਤ ਰਾਸ਼ਟਰ ਵਿਚ ਲੇਬਨਾਨ ਦੇ ਰਾਜਦੂਤ ਨਵਾਫ ਸਲਾਮ ਅਤੇ ਯੂ. ਐਨ ਵੁਮੇਨ ਦੀ ਭਾਰਤੀ ਪ੍ਰਮੁੱਖ ਲਕਸ਼ਮੀ ਪੁਰੀ ਸ਼ਾਮਲ ਹਨ। ਇਕ ਬਿਆਨ ਵਿਚ ਕਿਹਾ ਗਿਆ ਕਿ ਇਸ ਸਮਾਰੋਹ ਦਾ ਪ੍ਰਬੰਧ ਬੇਲਾਰੂਸ, ਜੋਰਜੀਆ ਅਤੇ ਭਾਰਤ ਦੇ ਸਥਾਈ ਮਿਸ਼ਨਾਂ ਨੇ ਸੰਯੁਕਤ ਰੂਪ ਤੋਂ ਕੀਤਾ। ਅਮਰੀਕਾ, ਬ੍ਰਿਟੇਨ, ਫ਼ਰਾਂਸ, ਸ਼੍ਰੀਲੰਕਾ, ਥਾਈਲੈਂਡ, ਸਪੈਨ, ਕੁਵੈਤ ਅਤੇ ਅਲਜ਼ੀਰੀਆ ਸਮੇਤ ਕਰੀਬ 2 ਦਰਜਨ ਦੇਸ਼ ਇਸ ਦੇ ਸਾਥੀ ਪ੍ਰਬੰਧਕ ਸਨ। ਆਯੋਜਨ ਇੱਥੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਹੈਡਕੁਆਰਟਰ ਵਿਚ ਟਰਸਟੀਸ਼ਿਪ ਕੌਂਸਲ ਚੈਂਬਰਸ ਵਿਚ ਹੋਇਆ ।


Related News