ਬੈਠਦੇ ਹੋ ਲੰਬੇ ਸਮੇਂ ਤੱਕ, ਤਾਂ ਕਦੇ ਕੰਮ ਨਹੀਂ ਆਵੇਗੀ ਨਿਯਮਿਤ ਕਸਰਤ

06/26/2017 6:08:03 PM

ਨਿਊਯਾਰਕ— ਇਕ ਨਵੇਂ ਸੋਧ ਮੁਤਾਬਕ ਪਤਾ ਚਲਿਆ ਹੈ ਕਿ ਲੰਬੇ ਸਮੇਂ ਤੱਕ ਬੈਠੇ ਰਹਿਣਾ ਹਾਨੀਕਾਰਕ ਹੋ ਸਕਦਾ ਹੈ। ਭਾਵੇਂ ਅਸੀਂ ਨਿਯਮਿਤ ਰੂਪ ਨਾਲ ਕਸਰਤ ਕਰਦੇ ਹਾਂ। 40 ਤੋਂ ਜ਼ਿਆਦਾ ਅਧਿਐਨਾਂ ਤੋਂ ਸੋਧ ਕਰਤਾਵਾਂ ਨੇ ਨਤੀਜਾ ਕੱਢਿਆ ਹੈ ਕਿ ਜੇ ਅਸੀਂ ਜ਼ਿਆਦਾ ਸਮੇਂ ਤੱਕ ਡੈਸਕ, ਕਾਉਚ ਜਾਂ ਕਾਰ ਜਿਹੀਆਂ ਜਗ੍ਹਾ 'ਤੇ ਲਗਾਤਾਰ ਬੈਠੇ ਰਹਿੰਦੇ ਹਾਂ ਤਾਂ ਸਮੇਂ ਤੋਂ ਪਹਿਲਾਂ ਮੌਤ, ਦਿਲ ਦੇ ਰੋਗ, ਕੈਂਸਰ ਅਤੇ ਖਾਸ ਰੂਪ ਨਾਲ ਟਾਈਪ 2 ਡਾਇਬੀਟੀਜ਼ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ।
ਨਿਯਮਿਤ ਕਸਰਤ, ਖਾਸ ਰੂਪ 'ਚ ਸਰੀਰਕ ਗਤੀਵਿਧੀਆਂ ਦੇ ਉੱਚ ਪੱਧਰ, ਇਨ੍ਹਾਂ ਹਾਨੀਕਾਰਕ ਪ੍ਰਭਾਵਾਂ ਨੂੰ ਕੁਝ ਹੱਦ ਤੱਕ ਘੱਟ ਕਰ ਦਿੰਦੀ ਹੈ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਪਾਉਂਦੀ। ਇਕ ਅਧਿਐਨ 'ਚ ਪਾਇਆ ਗਿਆ ਕਿ ਨਿਯਮਿਤ ਕਸਰਤ ਕਰਨ ਨਾਲ ਵੀ ਇਨਸੁਲਿਨ ਅਤੇ ਬਲੱਡ ਚਰਬੀ 'ਤੇ ਬੈਠਣ ਦੇ ਨਕਾਰਾਤਮਕ ਪ੍ਰਭਾਵ ਨੂੰ ਦੂਰ ਨਹੀਂ ਕਰਦੀ ਹੈ। ਲੰਬੇ ਸਮੇਂ ਤੱਕ ਬੈਠਣ ਨਾਲ ਮਾਸਪੇਸ਼ੀਆਂ ਦੀ ਗਤੀਵਿਧੀ ਘੱਟ ਹੁੰਦੀ ਹੈ, ਜਿਸ ਕਾਰਨ ਸਰੀਰ ਦੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਲੰਬੇ ਸਮੇਂ ਤੱਕ ਬੈਠਣਾ ਬਲੱਡ ਵੈਸਲਸ (ਖੂਨ ਦੀ ਨਾੜੀ) ਨੂੰ ਪ੍ਰਭਾਵਿਤ ਕਰਦਾ ਹੈ ਅਤੇ ਹੋਰ ਖਾਣ ਦੀ ਇੱਛਾ ਨੂੰ ਵਧਾਉਂਦਾ ਹੈ। ਅਸੀਂ ਜ਼ਿਆਦਾ ਖਾਂਦੇ ਹਾਂ, ਜਿਸ ਨਾਲ ਭਾਰ ਵਧਣ ਲੱਗਦਾ ਹੈ।


Related News