ਗਾਇਕ ਬਲਜੀਤ ਮਾਲਵਾ ਦਾ ਇਟਲੀ ਪਹੁੰਚਣ ''ਤੇ ਕੀਤਾ ਗਿਆ ਨਿੱਘਾ ਸਵਾਗਤ

08/04/2017 2:42:15 PM

ਰੋਮ (ਕੈਂਥ)— 'ਆਹ ਫੜ ਲੈ ਗੱਡੀ ਦੀ ਚਾਬੀ', 'ਮੌਜਾਂ ਭੁੱਲਣੀਆਂ ਨਈ ਜੋ ਬਾਪੂ ਦੇ ਸਿਰ 'ਤੇ ਕਰੀਆ' ਵਰਗੇ ਮਸ਼ਹੂਰ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਨਾਮੀ ਗਾਇਕ ਬਲਜੀਤ ਮਾਲਵਾ ਦਾ ਇਟਲੀ ਦੇ ਮਿਲਾਨ ਹਵਾਈ ਅੱਡੇ 'ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸੈਣੀ ਪੈਲਸ ਦੇ ਮਾਲਕ ਰਿੰਕੂ ਸੈਣੀ, ਅੰਤਰਰਾਸਟਰੀ ਪੱਗੜੀ ਕੋਚ ਅਤੇ ਐਂਕਰ ਮਨਦੀਪ ਸੈਣੀ, ਸਨਦੀਪ ਗਿੱਲ, ਕਮਲ ਮਾਨਤੋਵਾ, ਰਾਜਵੀਰ ਪਹੁੰਚੇ ਅਤੇ ਉਨ੍ਹਾਂ ਨਾਲ ਹੋਰ ਪਤਵੰਤਿਆਂ ਵੱਲੋਂ ਵੀ ਬਲਜੀਤ ਮਾਲਵਾ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਬਲਜੀਤ ਮਾਲਵਾ ਨੇ ਦੱਸਿਆ ਕਿ ਉਹ 6 ਅਗਸਤ ਨੂੰ ਬਰੂਸਾਤਾਸੋ ਸੂਜਾਰਾ ਵਿਖੇ ਹੋਣ ਜਾ ਰਹੇ ਫੈਮਲੀ ਮੇਲਾ 'ਵਿਰਸਾ ਪੰਜਾਬ ਦਾ' ਵਿਚ ਹਿੱਸਾ ਲੈਣ ਦੇ ਨਾਲ-ਨਾਲ ਇਟਲੀ ਦੀਆਂ ਇਤਿਹਾਸਕ ਥਾਵਾਂ ਦੇਖਣਗੇ ਅਤੇ ਇਟਲੀ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕਰਨਗੇ।


Related News