ਮੈਨਚੇਸਟਰ ਧਮਾਕੇ ''ਚ ਪੀੜਤਾਂ ਲਈ ਸਿੱਖ ਨੌਜਵਾਨ ਨੇ ਦਿਖਾਈ ਦਰਿਆਦਿਲੀ, ਬਣ ਕੇ ਆਇਆ ਮਸੀਹਾ (ਤਸਵੀਰਾਂ)

05/24/2017 7:45:17 AM

ਲੰਡਨ— ਬ੍ਰਿਟੇਨ ਦੇ ਮੈਨਚੇਸਟਰ ''ਚ ਬੰਬ ਧਮਾਕੇ ਮਗਰੋਂ ਹਰ ਪਾਸੇ ਚੀਕਾਂ ਅਤੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਸੜਕਾਂ ''ਤੇ ਐਂਬੂਲੈਂਸ ਅਤੇ ਪੁਲਸ ਦੀਆਂ ਗੱਡੀਆਂ ਦੇ ਸਾਇਰਨ ਵਜ ਰਹੇ ਸਨ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾਈਏ ਅਤੇ ਕਿਸ ਕੋਲੋਂ ਮਦਦ ਮੰਗੀਏ? ਹਰ ਪਾਸੇ ਹਫੜਾ-ਦਫੜੀ ਮਚੀ ਹੋਈ ਸੀ, ਉਸ ਸਮੇਂ ਇਕ ਭਾਰਤੀ ਮੂਲ ਦੇ ਸਿੱਖ ਕੈਬ ਡਰਾਈਵਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ। 
ਇਹ ਸਿੱਖ ਆਪਣੀ ਕੈਬ ''ਚ ਲੋਕਾਂ ਨੂੰ ਬੈਠਾ ਕੇ ਸੁਰੱਖਿਅਤ ਥਾਵਾਂ ਤਕ ਪਹੁੰਚਾਉਣ ''ਚ ਜੁੱਟ ਗਿਆ। ਉਸ ਨੇ ਆਪਣੀ ਕੈਬ ''ਤੇ ਇਕ ਕਾਗਜ਼ ਚਿਪਕਾਇਆ, ਜਿਸ ''ਤੇ ਲਿਖਿਆ ਸੀ,''ਜ਼ਰੂਰਤ ਮੰਦਾਂ ਲਈ ਇਹ ਕੈਬ ਬਿਲਕੁਲ ਮੁਫਤ ਹੈ। ਇਸ ਦੀ ਇਸ ਦਰਿਆਦਿਲੀ ਨੂੰ ਮੀਡੀਆ ਦੇ ਕੈਮਰੇ ਨੇ ਕੈਦ ਕਰ ਲਿਆ। ਇਕ ਪੱਤਰਕਾਰ ਨੇ ਇਸ ਦੀ ਇਹ ਤਸਵੀਰ ਟਵਿੱਟਰ ''ਤੇ ਟਵੀਟ ਕੀਤੀ ਹੈ। ਏ.ਜੇ ਸਿੰਘ ਨਾਂ ਦੇ ਇਸ ਸਿੱਖ ਨੇ ਦੱਸਿਆ ਕਿ ਜਦ ਉਸ ਨੇ ਲੋਕਾਂ ਨੂੰ ਖੂਨ ਨਾਲ ਲੱਥ-ਪੱਥ ਅਤੇ ਹਾਲੋ-ਬੇਹਾਲ ਦੇਖਿਆ ਤਾਂ ਉਸ ਕੋਲੋਂ ਰਿਹਾ ਨਾ ਗਿਆ। ਇਸ ਲਈ ਉਹ ਘਬਰਾਏ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਪਹੁੰਚਾਉਂਦਾ ਰਿਹਾ।

Related News