ਲੋੜਵੰਦਾ ਦੀ ਮਦਦ ਲਈ ਸਿੱਖ ਭਾਈਚਾਰੇ ਨੇ ਦਿੱਤੀ ਸਹਾਇਤਾ ਰਾਸ਼ੀ

10/23/2017 8:52:04 PM

ਫਰਿਜ਼ਨੋ— ਅਮਰੀਕਾ 'ਚ ਬੀਤੇ ਕੁਝ ਸਮੇਂ ਤੋਂ ਕੁਦਰਤ ਦੇ ਕਹਿਰ, ਜਿਵੇਂ ਭੂਚਾਲ, ਪਾਣੀ ਦੀ ਮਾਰ ਤੇ ਅੱਗ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਅਜਿਹੇ ਸਮੇਂ 'ਚ ਜਿਥੇ ਅਮਰੀਕੀ ਨਾਗਰਿਕਾਂ ਨੂੰ ਖਾਸੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸਿੱਖ ਭਾਈਚਾਰਾ ਮਨੁੱਖਤਾ ਦਾ ਫਰਜ਼ ਨਿਭਾ ਰਿਹਾ ਹੈ। 
ਦੁਨੀਆ ਭਰ 'ਚ ਸਿੱਖ ਭਾਈਚਾਰਾ ਹਰ ਵੇਲੇ ਲੋੜਵੰਦਾ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਇਸ ਔਖੇ ਸਮੇਂ ਸਿੱਖ ਕੌਂਸਲ ਆਫ ਕੈਲੀਫੋਰਨੀਆ ਵਲੋਂ ਸਮਾਜ ਭਲਾਈ, ਲੋੜਵੰਦਾ ਦੀ ਮਦਦ ਤੇ ਸਿੱਖ ਪਹਿਚਾਣ ਲਈ ਸੇਵਾਵਾਂ ਨਿਭਾ ਰਹੀ ਸੰਸਥਾ 'ਯੂਨਾਈਟਡ ਸਿੱਖ' ਨੂੰ 10 ਹਜ਼ਾਰ ਡਾਲਰ ਦਾ ਚੈੱਕ ਤੇ 'ਅਮੇਰੀਕਨ ਰੈੱਡ ਕ੍ਰਾਸ' ਨੂੰ 2,500 ਡਾਲਰ ਦਾ ਚੈੱਕ ਦਾਨ ਵਜੋਂ ਦਿੱਤਾ ਗਿਆ ਤਾਂ ਕਿ ਉਹ ਲੋੜਵੰਦਾ ਦੀ ਮਦਦ ਕਰ ਸਕਣ।


Related News