ਸਿੱਖੀ ਦੀ ਪਛਾਣ ਨੂੰ ਲੈ ਕੇ ਸਿੱਖ ਰਾਈਡਰਜ਼ ਵੱਲੋਂ ਕਰਵਾਈ 5ਵੀਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

10/23/2017 1:07:39 PM

ਬੇਕਰਸਫੀਲਡ/ਕੈਲੀਫੋਰਨੀਆ(ਨੀਟਾ ਮਾਛੀਕੇ)— 'ਸਿੱਖ ਰਾਈਡਰਜ਼ ਆਫ਼ ਅਮਰੀਕਾ' ਨਾਮੀ ਮੋਟਰਸਾਈਕਲ ਕਲੱਬ ਬੇਕਰਸਫੀਲਡ ਵਿਚ ਵਿਸਕਾਨਸਿਨ ਗੁਰੂਘਰ ਵਿਖੇ ਹੋਏ ਨਸਲੀ ਹਮਲੇ ਪਿੱਛੋਂ ਹੋਂਦ ਵਿਚ ਆਇਆ ਸੀ, ਇਸ ਗਰੁੱਪ ਵੱਲੋਂ ਅਮਰੀਕਾ ਦੇ ਵੱਖੋ ਵੱਖ ਸ਼ਹਿਰਾਂ ਵਿਚ ਪਹੁੰਚ ਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਹਰ ਸਾਲ ਸਿੱਖ ਰਾਈਡਰਜ਼ ਵੱਲੋਂ ਅਮਰੀਕਨ ਲੋਕਾਂ ਦੇ ਵੱਖੋ-ਵੱਖ ਸਮਾਗਮਾਂ ਵਿਚ ਪਹੁੰਚ ਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਲੰਘੇ ਸ਼ਨੀਵਾਰ ਨੂੰ ਬੇਕਰਸਫੀਲਡ ਵਿਖੇ ਸਿੱਖ ਰਾਈਡਰਜ਼ ਆਫ਼ ਅਮਰੀਕਾ ਦੇ ਕਾਰਕੁਨਾਂ ਵੱਲੋਂ ਸ਼ਾਨਦਾਰ 5ਵੀਂ ਮੋਟਰਸਾਈਕਲ ਰੈਲੀ ਦਾ ਅਯੋਜਨ ਸਥਾਨਕ ਹਾਰਲੀ ਡੇਵਿਡਸਨ ਮੋਟਰਸਾਈਕਲ ਡੀਲਰਸ਼ਿੱਪ 'ਤੇ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਮੋਟਰਸਾਈਕਲ ਸਵਾਰਾਂ ਨੇ ਭਾਗ ਲਿਆ ਅਤੇ ਕੁਲ 500 ਦੇ ਕਰੀਬ ਅਮਰੀਕਨ ਲੋਕਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਰੈਲੀ ਦੌਰਾਨ 3 ਲੋਕਲ ਲਾਅ ਇੰਨਫੋਰਸਮੈਂਟ ਏਜੰਸੀਆਂ ਲਈ ਫੰਡ ਇਕੱਤਰ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਬੁਲਾਰਿਆਂ ਨੇ ਦੱਸਿਆ ਕਿ ਇਸ ਸਾਲ ਇਸ ਮੌਕੇ ਖਾਸ ਤੌਰ 'ਤੇ ਲੱਗੇ ਸਿੱਖ ਰਾਈਡਰਜ਼ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਇਸ਼ਤਿਹਾਰ ਵੀ ਵੰਡੇ ਗਏ। ਪਾਣੀ ਦੀਆਂ ਬੋਤਲਾਂ ਅਤੇ ਹੋਰ ਪਕੌੜੇ ਵਗੈਰਾ ਦਾ ਵੀ ਸਿੱਖ ਰਾਈਡਰਜ਼ ਵੱਲੋਂ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਦੇ ਨਾਲ-ਨਾਲ ਬਰੇਕਫਾਸਟ ਅਤੇ ਲੰਚ ਵੀ ਸਿੱਖ ਰਾਈਡਰਜ਼ ਵੱਲੋਂ ਸਰਵ ਕੀਤਾ ਗਿਆ। ਇਸ ਪਿੱਛੋਂ ਇਹ ਰੈਲੀ 2OYS 1N4 79RLS ਪਾਰਕ ਬੇਕਰਸਫੀਲਡ ਵਿਖੇ ਪਹੁੰਚੀ ਜਿਥੇ ਪੰਜਾਬੀ ਗੀਤਾਂ 'ਤੇ ਭੰਗੜਾ ਪਾਉਂਦੇ ਗੋਰੇ ਸਿੱਖ ਲਿਟਰੇਚਰ ਲੈ ਕੇ ਖੁਸ਼ੀ ਖੁਸ਼ੀ ਘਰੋ ਘਰੀ ਪਰਤੇ। ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਪ੍ਰਤੀ ਜਾਣ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ਼ ਦੇ ਇਸ ਉਪਰਾਲੇ ਦੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਗੋਰਿਆਂ ਦੇ ਬੈਂਡ ਤੋਂ ਬਿਨਾਂ ਪੰਜਾਬੀ ਲੋਕ ਗਾਇਕ ਬੱਬੂ ਗੁਰਪਾਲ ਨੇ ਆਪਣੀ ਗਾਇਕੀ ਦਾ ਜਾਦੂ ਬਖੇਰਿਆ।


Related News