ਕੈਨੇਡਾ 'ਚ ਪੰਜਾਬੀ ਨੌਜਵਾਨ 'ਤੇ ਜਾਨਲੇਵਾ ਹਮਲਾ, ਹਮਲਾਵਰ ਦੀ ਨਹੀਂ ਮਿਲੀ ਕੋਈ ਸੂਹ

12/10/2017 8:54:00 AM

ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਊਥ ਸਰੀ 'ਚ ਸ਼ੁੱਕਰਵਾਰ ਸਵੇਰੇ ਇੱਕ ਪੰਜਾਬੀ ਨੌਜਵਾਨ ਨੂੰ ਬਹੁਤ ਨੇੜਿਓਂ ਗੋਲੀਆਂ ਮਾਰੀਆਂ ਗਈਆਂ, ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ 21 ਅਵੈਨਿਊ ਦੇ 17000 ਬਲਾਕ 'ਚ ਸਵੇਰੇ 9.30 ਵਜੇ ਇਹ ਵਾਰਦਾਤ ਵਾਪਰੀ। ਪੁਲਸ ਹੱਥ ਅਜੇ ਤਕ ਕੋਈ ਸੁਰਾਗ ਨਹੀਂ ਲੱਗਾ ਤੇ ਨਾ ਹੀ ਕੋਈ ਸ਼ੱਕੀ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ ਜ਼ਰੂਰ ਦੱਸਣ। ਇਸ ਤੋਂ ਪਹਿਲਾਂ ਲਾਂਗਲੀ 'ਚ ਵੀਰਵਾਰ ਰਾਤ ਨੂੰ ਵੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਪੁਲਸ ਇਨ੍ਹਾਂ ਦੋਹਾਂ ਘਟਨਾਵਾਂ ਨੂੰ ਜੋੜ ਕੇ ਨਹੀਂ ਦੇਖ ਰਹੀ।

PunjabKesari
ਇਹ ਪਹਿਲਾ ਮਾਮਲਾ ਨਹੀਂ ਜਦ ਕੈਨੇਡਾ 'ਚ ਕਿਸੇ ਮਸ਼ਹੂਰ ਪੰਜਾਬੀ ਡਿਵੈਲਪਰ 'ਤੇ ਜਾਣ-ਬੁੱਝ ਕੇ ਹਮਲਾ ਕੀਤਾ ਗਿਆ ਹੋਵੇ, ਇਸ ਤੋਂ ਪਹਿਲਾਂ ਨਾਮਵਰ ਡਿਵੈਲਪਰ ਅਮਰ ਸੰਧੂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਹ ਰਿਚਮੰਡ ਹਿੱਲਜ਼ ਦੇ ਰਹਿਣ ਵਾਲੇ ਸਨ।  ਅਜੇ ਤਕ ਉਨ੍ਹਾਂ ਦੇ ਕਾਤਲ ਦੀ ਕੋਈ ਸੂਹ ਨਹੀਂ ਲੱਗ ਸਕੀ ਹੈ।


Related News