ਲੜਕੀਆਂ ਨਾਲ ਕਰਦਾ ਸੀ ਗਲਤ ਹਰਕਤਾਂ, ਮਿਲੀ ਇਹ ਸਜ਼ਾ

08/17/2017 5:42:54 PM

ਈਡਨਬਰਗ— ਜਨਮ ਦਿਨ ਦੀ ਪਾਰਟੀ ਵਿਚ ਚੱਲ ਰਹੇ ਡੀ. ਜੇ. ਦੌਰਾਨ 3 ਸਕੂਲੀ ਲੜਕੀਆਂ ਨਾਲ ਬਹੁਤ ਸ਼ਰਮਨਾਕ ਹਰਕਤ ਕੀਤੀ ਗਈ। ਦੋਸ਼ੀ ਮੁਤਾਬਕ ਇਨ੍ਹਾਂ ਲੜਕੀਆਂ ਦਾ ਡਾਂਸ ਐਨਾ ਅਸ਼ਲੀਲ ਸੀ ਕਿ ਉਹ ਅਜਿਹੀ ਹਰਕਤ ਕਰਨ ਲਈ ਮਜ਼ਬੂਰ ਹੋ ਗਿਆ।
ਇਹ ਘਟਨਾ ਸਕਾਟਲੈਂਡ ਵਿਚ ਈਸਟ ਲੁਥਿਆਨ ਦੀ ਹੈ। ਦੋਸ਼ੀ ਡੀ. ਜੇ. ਸੰਚਾਲਕ ਨੂੰ ਜੇਲ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਜਨਮ ਦਿਨ ਦੀ ਪਾਰਟੀ ਵਿਚ ਡੀ. ਜੇ. ਸੰਚਾਲਕ ਜੇਮੀ ਮੈਕਲੇਨਾਨ ਡਾਂਸ ਕਰ ਰਹੀ ਇਕ 15 ਸਾਲਾ ਲੜਕੀ ਨੂੰ ਇਕ ਵੱਖਰੇ ਟਾਇਲਟ ਵਿਚ ਲੈ ਗਿਆ ਅਤੇ ਉਸ ਦਾ ਬਲਾਤਕਾਰ ਕਰਨ ਦੇ ਇਰਾਦੇ ਨਾਲ ਉਸ ਨਾਲ ਗਲਤ ਹਰਕਤਾਂ ਕਰਨ ਲੱਗਾ।
ਐੱਨ. ਐੱਸ. ਐੱਚ. ਦੇ ਰੇਡਿਓਗ੍ਰਾਫਰ ਦੇ ਰੂਪ ਵਿਚ ਕੰਮ ਕਰਨ ਵਾਲੇ ਮੈਕਲੇਨਾਨ ਨੂੰ ਬੀਤੇ ਸਾਲ ਵੀ ਅਪ੍ਰੈਲ ਵਿਚ ਇਕ ਡਰੀ ਹੋਈ ਲੜਕੀ ਨਾਲ ਫੜਿਆ ਗਿਆ ਸੀ। ਉਸ ਨਾਲ ਵੀ ਮੈਕਲੇਨਾਨ ਨੇ ਜਬਰਦਸਤੀ ਕਰਨ ਦੀ ਕੋਸ਼ਿਸ ਕੀਤੀ ਸੀ।
ਸੈਕਸ ਹਮਲਾਵਰ ਨੇ ਲੜਕੀਆਂ 'ਤੇ ਦੋਸ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਪਾਰਟੀ ਵਿਚ ਕੁਝ ਲੜਕੀਆਂ ਅਸ਼ਲੀਲ ਢੰਗ ਨਾਲ ਨੱਚ ਰਹੀਆਂ ਸਨ ਅਤੇ ਨੱਚਦੀਆਂ ਹੋਈਆਂ ਉਸ ਕੋਲ ਆ ਗਈਆਂ। ਉਨ੍ਹਾਂ ਵਿਚੋਂ ਇਕ ਜੋੜੀ ਉਸ ਨਾਲ ਛੇੜਛਾੜ ਕਰਦੇ ਹੋਏ ਮਜਾਕ ਕਰਨ ਲੱਗੀ। ਮੈਕਲੇਨਾਨ ਨੇ ਦੱਸਿਆ ਕਿ 17 ਸਾਲ ਦੀ ਦੂਜੀ ਲੜਕੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ, ਜਿਸ ਕਾਰਨ ਉਸ ਨੂੰ ਗਲਤ ਹਰਕਤ ਕਰਨ ਲਈ ਮਜ਼ਬੂਰ ਹੋਣਾ ਪਿਆ ਪਰ ਵਿਦਿਆਰਥਣ ਨੇ ਹਮਲਾਵਰ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਬਾਰ-ਬਾਰ ਉਸ ਦੇ ਚਿਹਰੇ ਨੂੰ ਚੂੰਮਿਆ ਅਤੇ ਉਸ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। 
ਪਹਿਲਾਂ ਵੀ ਜਦੋਂ ਸ਼ੇਰਿਫ ਥਾਮਸ ਵੇਲਸ਼ਲ ਕਿਊਸੀ ਦੁਆਰਾ ਰਾਜਧਾਨੀ ਦੀ ਅਦਾਲਤ ਵਿਚ 26 ਸਾਲਾ ਮੈਕਲੇਨਾਨ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਸ ਨੂੰ 27 ਮਹੀਨੇ ਦੀ ਜੇਲ ਦੀ ਸਜ਼ਾ ਹੋਈ ਸੀ ਅਤੇ 10 ਸਾਲ ਲਈ ਸੈਕਸ ਅਪਰਾਧੀ ਦੇ ਰੂਪ ਵਿਚ ਰਜਿਸਟਰਡ ਕੀਤਾ ਗਿਆ ਸੀ।


Related News