ਦੁਬਈ ''ਚ ਭਾਰਤੀ ਵਿਦਿਆਰਥੀ ਦੇ ਯੌਨ ਸ਼ੋਸ਼ਣ ਦੇ ਮਾਮਲੇ ''ਚ ਪਾਕਿਸਤਾਨੀ ਹਿਰਾਸਤ ''ਚ

08/18/2017 10:50:10 PM

ਦੁਬਈ— ਇਕ 34 ਸਾਲ ਦੇ ਪਾਕਿਸਤਾਨੀ ਨੌਜਵਾਨ ਨੂੰ ਦੁਬਈ ਵਿਚ ਇਕ 18 ਸਾਲ ਦੀ ਭਾਰਤੀ ਜਵਾਨ ਦੇ ਯੌਨ ਸ਼ੌਸਣ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਭਾਰਤੀ ਨੌਜਵਾਨ ਮਾਨਸਿਕ ਰੂਪ ਤੋਂ ਬੀਮਾਰ ਹੈ ਜਿਸ ਦਾ ਫਾਇਦਾ ਪਾਕਿਸਤਾਨੀ ਨੌਜਵਾਨ ਨੇ ਚੁੱਕਿਆ। ਰਿਪੋਰਟ ਮੁਤਾਬਕ ਇਹ ਘਟਨਾ 23 ਫਰਵਰੀ ਨੂੰ ਹੋਈ ਸੀ ਅਤੇ ਅਲ ਰਸ਼ੀਦਿਆ ਪੁਲਸ ਥਾਣੇ ਵਿਚ ਇਸ ਦੀ ਸੂਚਨਾ ਮਿਲੀ ਸੀ। ਜਾਣਕਾਰੀ ਮੁਤਾਬਕ ਮੁਲਜਮ ਨੇ ਅਲ ਰਸ਼ੀਦਿਆ ਵਿਚ ਆਪਣੇ ਘਰ ਦੇ ਬਾਹਰੋ ਮੁੰਡੇ ਨੂੰ ਚੁੱਕਿਆ ਅਤੇ ਉਸ ਨੂੰ ਇੱਕ ਖਾਲੀ ਜਗ੍ਹਾ ਲੈ ਜਾ ਕੇ ਉਸ ਦਾ ਯੌਨ ਸ਼ੌਸਣ ਕੀਤਾ। 
ਕੋਰਟ ਵਿਚ ਕਿਹਾ ਗਿਆ ਕਿ ਪਾਕਿਸਤਾਨੀ ਵਿਅਕਤੀ ਨੇ ਪੀੜਤ ਦੀ ਹਾਲਤ ਦਾ ਫਾਇਦਾ ਚੁੱਕ ਕੇ ਉਸ ਨੂੰ ਕਾਰ ਸਵਾਰੀ ਦਾ ਲਾਲਚ ਦਿੱਤਾ ਅਤੇ ਆਪਣੇ ਨਾਲ ਲੈ ਗਿਆ। ਪੀੜਤ ਨੇ ਕਿਹਾ ਕਿ ਉਸ ਨੇ ਉਸ ਨੂੰ ਆਪਣੀ ਕਾਰ ਦੇ ਅੰਦਰ ਬੁਲਾਇਆ ਅਤੇ ਫਿਰ ਉਸਦਾ ਯੌਨ ਸ਼ੋਸ਼ਣ ਕੀਤਾ। ਪੁਲਸ ਨੇ ਦੱਸਿਆ ਕਿ ਮੁੰਡੇ ਨੂੰ ਉਸ ਦੇ ਪਿਤਾ ਨੇ ਕਰੀਬ 11.30 ਵਜੇ ਰਾਤ ਵਿਚ ਪੁਲਸ ਸਟੇਸ਼ਨ ਲਿਆਉਂਦਾ। ਉਹ ਆਪਣੇ ਬੇਟੇ 'ਤੇ ਹਮਲੇ ਦੀ ਸ਼ਿਕਾਇਤ ਦਰਜ ਕਰਨਾ ਚਾਹੁੰਦੇ ਸਨ। ਮੁੰਡੇ ਨੇ ਕਿਹਾ ਕਿ ਉਹ ਇਕ ਵਾਰ ਆਪਣੇ ਘਰ ਦੇ ਬਾਹਰ ਟਹਿਲ ਰਿਹਾ ਸੀ ਉਦੋਂ ਹੀ ਕਥਿਤ ਵਿਅਕਤੀ ਉਸ ਦੇ ਕੋਲ ਆਇਆ ਅਤੇ ਉਸ ਨੇ ਉਸ ਕੋਲੋ ਉਸ ਦਾ ਮੋਬਾਇਲ ਨੰਬਰ ਲਿਆ। ਉਸਨੇ ਅੱਗੋ ਕਿਹਾ, ਆਰੋਪੀ ਨੇ ਉਸ ਨੂੰ ਬਾਅਦ ਵਿਚ ਫੋਨ ਕੀਤਾ ਅਤੇ ਫਿਰ ਉਸ ਨੂੰ ਆਪਣੀ ਗੱਡੀ ਵਿਚ ਲੈ ਗਿਆ ਅਤੇ ਕਿਹਾ ਕਿ ਉਹ ਉਸ ਦੇ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਪਾਕਿਸਤਾਨੀ ਨੇ ਉਸ ਨਾਲ ਜ਼ਬਰਦਸਤੀ ਕੀਤੀ। ਹਾਲਾਂਕਿ, ਫਾਰੇਂਸਿਕ ਰਿਪੋਰਟ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਦੇ ਡੀ. ਐਨ.ਏ ਮੁੰਡੇ ਦੇ ਸਰੀਰ ਅਤੇ ਕੱਪੜਿਆਂ 'ਤੇ ਪਾਇਆ ਗਿਆ ਹੈ। ਧਿਆਨ ਯੋਗ ਹੈ ਕਿ, ਪੀੜਤ ਇਕ ਭਾਰਤੀ ਵਿਦਿਆਰਥੀ ਹੈ ਜੋ ਮਾਨਸਿਕ ਅਪਾਹਜਤਾ ਤੋਂ ਗਰਸਤ ਹੈ ਜੋ ਉਸ ਨੂੰ ਆਪਣੇ ਕੰਮਾਂ ਅਤੇ ਸੁਭਾਅ ਤੋਂ ਅਨਜਾਨ ਬਣਾਉਂਦਾ ਹੈ।


Related News