ਸਬੰਧਾਂ ਲਈ ਸੈਕਸ ਇੱਛਾਵਾਂ ਦਾ ਮੇਲ ਖਾਣਾ ਜ਼ਰੂਰੀ

10/19/2017 4:11:57 AM

ਲੰਡਨ — ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਤੁਹਾਡੇ ਪਾਰਟਨਰ ਦੀਆਂ ਸੈਕਸ ਇੱਛਾਵਾਂ ਤੁਹਾਡੀਆਂ ਸੈਕਸ ਇੱਛਾਵਾਂ ਨਾਲ ਮੇਲ ਜਾਂਦੀਆਂ ਹੋਣ। ਜੇਕਰ ਇਹ ਮੇਲ ਖਾ ਜਾਂਦੀਆਂ ਹੋਣ ਤਾਂ ਸਮਝੋ ਤੁਹਾਡਾ ਜੈਕਪਾਟ ਨਿਕਲ ਆਇਆ ਹੈ, ਪਰ ਜੇਕਰ ਮੇਲ ਨਹੀਂ ਖਾਂਦੀਆਂ ਹਨ ਤਾਂ ਲੰਮੇ ਸਮੇਂ 'ਚ ਤੁਹਾਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਬੰਧਾਂ ਦਾ ਹਨੀਮੂਨ ਪੜਾਅ ਜਦੋਂ ਖਤਮ ਹੋ ਜਾਂਦਾ ਹੈ ਤਾਂ ਉਹੀ ਪੁਰਾਣਾ ਸੈਕਸ ਜਨੂਨ ਕਾਇਮ ਰੱਖਣ 'ਚ ਮੁਸ਼ਕਲ ਪੈਦਾ ਹੁੰਦੀ ਹੈ। ਆਮ ਸਬੰਧਾਂ 'ਚ  ਨੀਰਸਤਾ ਆ ਜਾਂਦੀ ਹੈ।  ਵੱਖ-ਵੱਖ ਕਾਮ ਇੱਛਾਵਾਂ ਕਾਰਨ ਮਤਭੇਦ ਉਜਾਗਰ ਹੋਣੇ ਸ਼ੁਰੂ ਹੋ ਜਾਂਦੇ ਹਨ। ਜੋੜੇ ਨੂੰ ਵੀ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ। ਵੈਬਸਾਈਟ ਤੋਂ ਪ੍ਰਕਾਸ਼ਤ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ 15 ਫੀਸਦੀ ਬਰਤਾਨਵੀ ਮਰਦ ਅਤੇ 34 ਫੀਸਦੀ ਔਰਤਾਂ ਅਸਲ 'ਚ ਸੈਕਸ 'ਚ ਰੁਚੀ ਨਹੀਂ ਰੱਖਦੀਆਂ। ਸੈਕਸੂਅਲ ਨੇੜਤਾ ਲਈ ਘੱਟ ਇੱਛਾ ਜੋੜਿਆਂ ਦੀ ਜ਼ਿੰਦਗੀ 'ਚ ਗੜਬੜ ਦਾ ਕਾਰਨ ਬਣਦੀ ਹੈ।


Related News