ਅਮਰੀਕੀ ਸੁਰੱਖਿਆ ਬਲਾਂ ਨੇ ਪਾਕਿ ''ਚ ਹੱਕਾਨੀ ਨੈੱਟਵਰਕ ''ਤੇ ਕੀਤਾ ਡਰੋਨ ਹਮਲਾ, 26 ਦੀ ਮੌਤ

10/17/2017 5:32:54 PM

ਵਾਸ਼ਿੰਗਟਨ (ਬਿਊਰੋ)— ਅੱਤਵਾਦ 'ਤੇ ਸਖਤ ਕਾਰਵਾਈ ਕਰਦੇ ਹੋਏ ਅਫਗਾਨਿਸਤਾਨ ਨਾਲ ਲੱਗਦੀ ਸੀਮਾ 'ਤੇ ਅਮਰੀਕੀ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਹੱਕਾਨੀ ਨੈੱਟਵਰਕ ਵਿਰੁੱਧ ਡਰੋਨ ਹਮਲਾ ਕੀਤਾ ਹੈ। ਇਸ ਹਮਲੇ ਵਿਚ 26 ਅੱਤਵਾਦੀਆਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ। ਅਮਰੀਕੀ ਸੁਰੱਖਿਆ ਬਲਾਂ ਨੇ ਤਾਲੀਬਾਨ ਸਹਿਯੋਗੀ ਹੱਕਾਨੀ ਨੈੱਟਵਰਕ 'ਤੇ ਮੰਗਲਵਾਰ ਨੂੰ ਨਿਸ਼ਾਨਾ ਲਗਾਉਂਦੇ ਹੋਏ ਡਰੋਨ ਨਾਲ ਹਮਲਾ ਕੀਤਾ। ਹਾਲ ਹੀ ਵਿਚ ਹੱਕਾਨੀ ਨੈੱਟਵਰਕ ਤੋਂ ਕੈਨੇਡੀਅਨ ਜੋੜੇ ਨੂੰ ਛੁਡਵਾਉਣ ਮਗਰੋਂ ਅਮਰੀਕਾ ਨੇ ਇਸ ਅੱਤਵਾਦੀ ਸੰਗਠਨ ਵਿਰੁੱਧ ਸਖਤ ਕਾਰਵਾਈ ਕੀਤੀ ਹੈ।
ਅਮਰੀਕਾ ਨੇ ਹੱਕਾਨੀ ਨੈੱਟਵਰਕ 'ਤੇ ਹਮਲਾ ਕਰਨ ਲਈ ਸੋਮਵਾਰ ਨੂੰ ਮੀਟਿੰਗ ਕੀਤੀ ਸੀ। ਇਸ ਮਗਰੋਂ ਪਾਕਿਸਤਾਨ ਦੇ ਕੁਰਮ ਜ਼ਿਲ੍ਹੇ 'ਤੇ ਹਮਲਾ ਕੀਤਾ ਸੀ। ਇਹ ਸੂਬਾ ਅਫਗਾਨਿਸਤਾਨ ਦੀ ਸੀਮਾ ਨਾਲ ਲੱਗਦਾ ਹੈ। 
ਅਮਰੀਕੀ ਸੁਰੱਖਿਆ ਬਲਾਂ ਨੇ ਹੱਕਾਨੀ ਨੈੱਟਵਰਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੰਗਲਵਾਰ ਨੂੰ ਦੋ ਡਰੋਨ ਸੁੱਟੇ। ਪਹਿਲੇ ਡਰੋਨ ਵਿਚ ਪੰਜ ਅੱਤਵਾਦੀ ਮਾਰੇ ਗਏ। ਫਿਰ ਕੁਝ ਹੀ ਮਿੰਟਾਂ ਵਿਚ ਇਕ ਹੋਰ ਡਰੋਨ ਸੁੱਟਿਆ ਗਿਆ। ਇਸ ਹਮਲੇ ਵਿਚ ਹੁਣ ਤੱਕ 26 ਅੱਤਵਾਦੀਆਂ ਨੂੰ ਮਾਰਿਆ ਜਾ ਚੁੱਕਿਆ ਹੈ।
ਅਮਰੀਕਾ ਅੱਤਵਾਦ ਵਿਰੁੱਧ ਕਾਰਵਾਈ ਲਈ ਪਾਕਿਸਤਾਨ 'ਤੇ ਲਗਾਤਾਰ ਦਬਾਅ ਪਾ ਰਿਹਾ ਹੈ। ਅਮਰੀਕਾ ਵੱਲੋਂ ਹੱਕਾਨੀ ਨੈੱਟਵਰਕ 'ਤੇ ਕੀਤੀ ਗਈ ਅਗਸਤ ਬਾਅਦ ਇਹ ਦੂਜੀ ਵੱਡੀ ਕਾਰਵਾਈ ਹੈ।


Related News