ਪੈਰਾਡਾਈਜ ਲੀਕਸ ਵਿਚ ਪਾਕਿ ਦੇ 31 ਲੋਕਾਂ ਸਮੇਤ 186 ਕੰਪਨੀਆਂ ਦੇ ਨਾਂ

12/10/2017 6:00:29 PM

ਇਸਲਾਮਾਬਾਦ (ਵਾਰਤਾ)— ਸਿਕਓਰਿਟੀ ਐਂਡ ਐਕਸਚੇਂਜ ਕਮੀਸ਼ਨ ਆਫ ਪਾਕਿਸਤਾਨ (ਐੱਸ. ਈ. ਸੀ. ਪੀ.) ਨੇ 186 ਕੰਪਨੀਆਂ ਸਮੇਤ ਘੱਟ ਤੋਂ ਘੱਟ 31 ਹੋਰ ਲੋਕਾਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦੇ ਨਾਂ ਪੈਰਾਡਾਈਜ ਲੀਕਸ (Paradise Leaks) ਵਿਚ ਸ਼ਾਮਿਲ ਹਨ। ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜੀਜ਼ ਦਾ ਨਾਂ ਵੀ ਇਸ ਸੂਚੀ ਵਿਚ ਸ਼ਾਮਿਲ ਹੈ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਐੱਸ. ਈ. ਸੀ. ਪੀ. ਅਧਿਕਾਰੀਆਂ ਨੇ ਕੰਪਨੀਆਂ ਦੇ ਸਾਲ 2010 ਤੋਂ ਸਾਲ 2017 ਤੱਕ ਦੇ ਸਮੇਂ ਦੇ ਡਾਟਾ ਨੂੰ ਹਾਸਲ ਕੀਤਾ ਹੈ। ਗੁਪਤ ਸੂਤਰਾਂ ਮੁਤਾਬਕ ਐੱਸ. ਈ. ਸੀ. ਪੀ. ਨੇ ਸੰਬੰਧਿਤ ਕੰਪਨੀਆਂ ਦੇ ਨਿਦੇਸ਼ਕਾਂ ਨੂੰ ਇਸ ਸੰਬੰਧ ਵਿਚ ਪੱਤਰ ਲਿਖਿਆ ਹੈ। ਪੱਤਰ ਵਿਚ ਕੰਪਨੀਆਂ ਦੇ ਗਲੋਬਲ ਲਾਭ ਦੇ ਬਾਰੇ ਵਿਚ ਵਿਸਤ੍ਰਿਤ ਰਿਪੋਰਟ ਮੰਗੀ ਗਈ ਹੈ।


Related News