ਜੋੜੇ ਦੀ ਬਦਲੀ ਕਿਸਮਤੀ, ਰਾਤੋਂ-ਰਾਤ ਬਣ ਗਏ ਲੱਖਪਤੀ

Friday, April 21, 2017 3:41 PM
ਜੋੜੇ ਦੀ ਬਦਲੀ ਕਿਸਮਤੀ, ਰਾਤੋਂ-ਰਾਤ ਬਣ ਗਏ ਲੱਖਪਤੀ

ਟੋਰਾਂਟੋ— ਮਾਰਲੀਸ ਅਤੇ ਕੁਰਟ ਗੇਬੇਸ਼ਬੁਰ ਨਾਂ ਦੇ ਜੋੜੇ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਨੇ 9.3 ਮਿਲੀਅਨ ਡਾਲਰਾਂ ਦੀ ਲਾਟਰੀ ਟਿਕਟ ਜਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਇਸ ''ਚ ਕਿਸਮਤ ਅਜ਼ਮਾ ਚੁੱਕੇ ਹਨ। ਇਸ ਜੋੜੇ ਨੇ ਇਸ ਤੋਂ ਪਹਿਲਾਂ 2500 ਡਾਲਰ ਜਿੱਤੇ ਸਨ, ਪਰ ਇਸ ਵਾਰ ਤਾਂ ਉਹ ਲੱਖਪਤੀ ਬਣ ਗਏ ਹਨ। ਮਾਰਲੀਸ ਨੇ ਦੱਸਿਆ ਕਿ ਉਹ ਪੋਸਟਲ ਕਲਰਕ ਰਹਿ ਚੁੱਕੀ ਹੈ ਅਤੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੀ ਜਿੱਤ ਪ੍ਰਾਪਤ ਕਰੇਗੀ।

ਉਸ ਨੇ ਕਿਹਾ ਕਿ ਪਹਿਲਾਂ ਤਾਂ ਉਹ ਇਸ ਗੱਲ ''ਤੇ ਯਕੀਨ ਹੀ ਨਹੀਂ ਕਰ ਸਕੇ ਸਨ। ਇਸ ਜੋੜੇ ਨੇ ਕਿਹਾ ਕਿ ਹੁਣ ਉਹ ਆਪਣੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਨਵਾਂ ਘਰ ਬਣਾਉਣਗੇ। ਯੂਰਪ ਦਾ ਟੂਰ ਕੱਢਣਗੇ ਅਤੇ ਹੋਰ ਕਈ ਇੱਛਾਵਾਂ ਪੂਰੀਆਂ ਕਰਨਗੇ।